ਬੱਚਾ-ਬੱਚਾ ਜਾਣਦੈ ਪਾਕਿਸਤਾਨ ਨੂੰ ਫੌਜ ਮੁਖੀ ਚਲਾ ਰਿਹੈ: ਇਮਰਾਨ

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਜਾਣਦਾ ਕਿ ਪਾਕਿਸਤਾਨ ਨੂੰ ਫੌਜ ਦਾ ਮੁਖੀ ਜਨਰਲ ਆਸਿਮ ਮੁਨੀਰ ਚਲਾ ਰਿਹਾ ਹੈ। ਇਮਰਾਨ (72) ਨੇ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਮੈਂ ਆਈਐੱਸਪੀਆਰ ਦੇ ਡੀਜੀ (ਫੌਜੀ ਵਿੰਗ ਦੇ ਬੁਲਾਰੇ) ਨੂੰ ਦੱਸਣਾ ਚਾਹੁੰਦਾ ਹਾਂ ਕਿ ਫੌਜ ਦੀ ਭਰੋਸੇਯੋਗਤਾ ਖ਼ਤਮ ਹੋ ਰਹੀ ਹੈ। ਫੌਜ ਸਿਆਸਤ ਵਿੱਚ ਦਖ਼ਲ ਨਾ ਦੇਣ ਦਾ ਦਾਅਵਾ ਕਰਦੀ ਹੈ, ਇੱਥੋਂ ਦਾ ਬੱਚਾ-ਬੱਚਾ ਜਾਣਦਾ ਹੈ ਕਿ ਦੇਸ਼ ਨੂੰ ਫੌਜ ਮੁਖੀ ਚਲਾ ਰਿਹਾ ਹੈ।’’ ਕਈ ਕੇਸਾਂ ਵਿੱਚ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਇਮਰਾਨ ਨੇ ਕਿਹਾ ਕਿ ਪੂਰਾ ਦੇਸ਼ ਦਮਨ ਤੇ ਫਾਸ਼ੀਵਾਦ ਦੀ ਚਪੇਟ ਵਿੱਚ ਹੈ।