ਮੈਨੂੰ ਤਿੰਨ ਸਾਲ ਜਲਾਵਤਨ ਰਹਿਣ ਦੀ ਪੇਸ਼ਕਸ਼ ਹੋਈ: ਇਮਰਾਨ ਖਾਨ

ਲਾਹੌਰ (ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਤਿੰਨ ਸਾਲ ਦੀ ਜਲਾਵਤਨੀ ’ਤੇ ਦੇਸ਼ ਛੱਡਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਪੇਸ਼ਕੇਸ਼ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਖਾਨ ਨੇ ਅੱਜ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਜਦੋਂ ਮੈਂ ਅਟਕ ਜੇਲ੍ਹ ਵਿੱਚ ਸੀ ਤਾਂ ਮੈਨੂੰ ਤਿੰਨ ਦੀ ਜਲਾਵਤਨੀ ’ਤੇ ਦੇਸ਼ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਮੈਂ ਪਾਕਿਸਤਾਨ ਵਿੱਚ ਹੀ ਰਹਾਂਗਾ ਤੇ ਮਰਾਂਗਾ।’’ ਖਾਨ ਨੇ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸਲਾਮਾਬਾਦ ਵਿੱਚ ਬਾਨੀ ਗਾਲਾ ਨਿਵਾਸ ’ਚ ਤਬਦੀਲ ਕਰਨ ਲਈ ‘ਅਸਿੱਧੇ ਤੌਰ ’ਤੇ ਸੰਪਰਕ’ ਕੀਤਾ ਗਿਆ ਹੈ।