ਮੁੱਖ ਮੰਤਰੀ ਮਰੀਅਮ ਨਵਾਜ਼ ਬਿਮਾਰ, ਹਸਪਤਾਲ ਦਾਖ਼ਲ

ਮੁੱਖ ਮੰਤਰੀ ਮਰੀਅਮ ਨਵਾਜ਼ ਬਿਮਾਰ, ਹਸਪਤਾਲ ਦਾਖ਼ਲ

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਇੱਥੋਂ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਬੇ ਦੇ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ‘ਐਕਸ’ ਉੱਤੇ ਕਿਹਾ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਬੀਤੀ ਰਾਤ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਲਾਹੌਰ ਦੇ ਸ਼ਰੀਫ਼ ਮੈਡੀਕਲ ਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੇ ਥਾਇਰਾਇਡ ਦੀ ਜਾਂਚ ਕੀਤੀ ਗਈ। ਮਰੀਅਮ ਦੀ ਸਿਹਤ ਐਤਵਾਰ ਰਾਤ ਨੂੰ ਵਿਗੜ ਗਈ ਸੀ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਗਲੇ ਵਿੱਚ ਇਨਫੈਕਸ਼ਨ ਸੀ ਅਤੇ ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ ਸੀ। ਮੰਤਰੀ ਨੇ ਕਿਹਾ, ‘‘ਅੱਲ੍ਹਾ ਨੇ ਚਾਹਿਆ ਤਾਂ ਮੁੱਖ ਮੰਤਰੀ ਛੇਤੀ ਹੀ ਸ਼ਰੀਫ਼ ਮੈਡੀਕਲ ਸਿਟੀ ਤੋਂ ਘਰ ਲਈ ਰਵਾਨਾ ਹੋਣਗੇ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।’’ 

ad