ਭਾਰਤ ਨਾਲ ਵਾਤਾਵਰਨ ਕੂਟਨੀਤੀ ਦੀ ਲੋੜ: ਮਰੀਅਮ ਨਵਾਜ਼

ਲਾਹੌਰ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ’ਚ ਧਆਂਖੀ ਧੁੰਦ ਦਾ ਅਸਰ ਘਟ ਕਰਨ ਲਈ ਭਾਰਤ ਨਾਲ ‘ਵਾਤਾਵਰਨ ਕੂਟਨੀਤੀ’ ਦਾ ਸੱਦਾ ਦਿੱਤਾ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਾਲ ਨਾਲ ਉੱਤਰ-ਪੱਛਮੀ ਭਾਰਤ ਕੇ ਕਈ ਹੋਰ ਖੇਤਰਾਂ ’ਚ ਹਰ ਸਾਲ ਅਕਤੂਬਰ ਤੋਂ ਫਰਵਰੀ ਤੱਕ ਧੁਆਂਖੀ ਧੁੰਦ ਦੇ ਮਹੀਨਿਆਂ ਦੌਰਾਨ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਰਅਮ ਨਵਾਜ਼ ਨੇ ਵਾਤਾਵਰਨ ਤਬਦੀਲੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਭਾਰਤੀ ਤੇ ਪਾਕਿਸਤਾਨੀ ਪੰਜਾਬ ਦੋਵਾਂ ਨੂੰ ਧੁਆਂਖੀ ਧੁੰਦ ਦੇ ਅਸਰ ਨਾਲ ਨਜਿੱਠਣ ਲਈ ਸਾਂਝੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਹਵਾ ਦੇ ਰੁਖ਼ ਕਾਰਨ ਚੜ੍ਹਦੇ ਪੰਜਾਬ ’ਚ ਪਰਾਲੀ ਸਾੜੇ ਜਾਣ ਦਾ ਅਸਰ ਇੱਧਰ ਵੀ ਹੁੰਦਾ ਹੈ। ਧੁਆਂਖੀ ਧੁੰਦ ਦੇ ਮਸਲੇ ਨਾਲ ਨਜਿੱਠਣ ਲਈ ਭਾਰਤ ਨਾਲ ਵਾਤਾਵਰਨ ਕੂਟਨੀਤੀ ਹੋਣੀ ਚਾਹੀਦੀ ਹੈ।’ ਧੁਆਂਖੀ ਧੁੰਦ ਕਾਰਨ ਦਿਖਣ ਹੱਦ ਘਟਣ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਦੀ ਸਹਿਣੀਆਂ ਪੈਂਦੀਆਂ ਹਨ।
ਸਾਡੇ ਬੱਚਿਆਂ ਦੀ ਸਿਹਤ ਤੇ ਹੋਂਦ ਦਾ ਮਾਮਲਾ: ਮੁੱਖ ਮੰਤਰੀ
ਮਰੀਅਮ ਨੇ ਕਿਹਾ ਕਿ ਹਰ ਘਰ ਤੇ ਹਰ ਬੱਚੇ ਨੂੰ ਧਆਂਖੀ ਧੁੰਦ ਦਾ ਨਿਬੇੜਾ ਕਰਨ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਧੁਆਂਖੀ ਧੁੰਦ ਖਤਮ ਕਰਨਾ ਸਾਡੇ ਬੱਚਿਆਂ ਦੀ ਸਿਹਤ ਤੇ ਹੋਂਦ ਦਾ ਮਾਮਲਾ ਹੈ। ਧਆਂਖੀ ਧੁੰਦ ਸਿਰਫ ਬਟਨ ਦਬਾ ਦੇ ਕੇ ਖਤਮ ਨਹੀਂ ਜਾ ਸਕਦੀ। ਇਸ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ।’