ਪਾਕਿਸਤਾਨ: ਸਿੰਧ ਵਿੱਚ ਦੋ ਹਿੰਦੂ ਲੜਕੀਆਂ ਅਗਵਾ

ਕਰਾਚੀ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹਾਲ ਹੀ ਵਿੱਚ ਦੋ ਹਿੰਦੂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਅਗਵਾ ਕੀਤਾ ਗਿਆ ਹੈ। ਹਿੰਦੂ ਭਾਈਚਾਰੇ ਦੇ ਆਗੂਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਹਿੰਦੂ ਲੜਕੀਆਂ ਦੇ ‘ਅਗਵਾ’ ਅਤੇ ‘ਜਬਰੀ ਧਰਮ ਪਰਿਵਰਤਨ’ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਸੁਰੱਖਿਆ ਉਪਾਅ ਦੀ ਵੀ ਮੰਗ ਕੀਤੀ ਹੈ। ਸਿੰਧ ਦੇ ਹੈਦਰਾਬਾਦ ਸ਼ਹਿਰ ਵਿੱਚ ਰਹਿਣ ਵਾਲੇ ਹਿੰਦੂ ਨੇਤਾ ਸ਼ਿਵਾ ਕਾਚੀ ਨੇ ਕਿਹਾ, ‘ਸਾਨੂੰ ਲਗਪਗ ਹਰ ਹਫ਼ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਰਹੀ ਹੈ ਅਤੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਹਿੰਦੂ ਭਾਈਚਾਰਾ ਡਰਿਆ ਹੋਇਆ ਹੈ।’