ਪਾਕਿਸਤਾਨ: ਦਹਿਸ਼ਤੀ ਹਮਲੇ ’ਚ 21 ਖਾਣ ਮਜ਼ਦੂਰ ਹਲਾਕ

ਪਾਕਿਸਤਾਨ: ਦਹਿਸ਼ਤੀ ਹਮਲੇ ’ਚ 21 ਖਾਣ ਮਜ਼ਦੂਰ ਹਲਾਕ

ਕਰਾਚੀ (ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਦਹਿਸ਼ਤਗਰਦਾਂ ਵੱਲੋਂ ਅੱਜ ਨਿੱਜੀ ਖਾਣ ’ਤੇ ਰਾਕੇਟ ਲਾਂਚਰ ਤੇ ਆਟੋਮੈਟਿਕ ਹਥਿਆਰਾਂ ਨਾਲ ਕੀਤੇ ਹਮਲੇ ’ਚ ਅਫ਼ਗਾਨਿਸਤਾਨ ਦੇ ਨਾਗਰਿਕ ਸਣੇ ਘੱਟੋ ਘੱਟ 21 ਖਾਣ ਮਜ਼ਦੂਰ ਹਲਾਕ ਤੇ ਅੱਠ ਜ਼ਖਮੀ ਹੋ ਗਏ। ਐੱਸਐੱਸਪੀ ਮੁਹੰਮਦ ਬਲੋਚ ਨੇ ਦੱਸਿਆ ਕਿ 40 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਦੇ ਟੋਲੇ ਨੇ ਸੂਬੇ ਦੇ ਡੁੱਕੀ ਇਲਾਕੇ ’ਚ ਜੁਨੈਦ ਕੋਲਾ ਕੰਪਨੀ ’ਤੇ ਹਮਲਾ ਕੀਤਾ ਅਤੇ ਫਿਰ ਪਹਾੜੀ ਇਲਾਕੇ ਵੱਲ ਫ਼ਰਾਰ ਹੋ ਗਏ। ਇਹ ਹਮਲਾ ਕੌਮੀ ਰਾਜਧਾਨੀ ਵਿੱਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਹੋਇਆ ਹੈ।

sant sagar