ਅਦਾਲਤ ’ਚ ਮੁਲਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ

ਅਦਾਲਤ ’ਚ ਮੁਲਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ

ਕੋਲੰਬੋ,(ਇੰਡੋ ਕਨੇਡੀਅਨ ਟਾਇਮਜ਼)- ਕੋਲੰਬੋ ਦੇ ਉਪਨਗਰ ਹਲਫਟਸਡੋਰਪ ਦੀ ਅਦਾਲਤ ਵਿੱਚ ਅੱਜ ਸਵੇਰੇ ਅੰਡਰਵਰਲਡ ਨਾਲ ਸਬੰਧਤ ਮੁਲਜ਼ਮ ਗਨੇਮੁਲੇ ਸੰਜੀਵਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੈਸ਼ਨਲ ਹਸਪਤਾਲ ਦੇ ਡਾਇਰੈਕਟਰ ਡਾ. ਰੁਕਸ਼ਨ ਬੇਲਾਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਸੰਜੀਵਾ ਨੂੰ ਦੱਖਣੀ ਕਸਬੇ ਬੂਸਾ ਦੀ ਜੇਲ੍ਹ ਤੋਂ ਮੁੱਖ ਮੈਜਿਸਟ੍ਰੇਟ ਦੀ ਅਦਾਲਤ ਵਿਚ ਸੁਣਵਾਈ ਲਈ ਲਿਆਂਦਾ ਗਿਆ ਸੀ। ਇਸ ਦੌਰਾਨ ਵਕੀਲ ਦੇ ਭੇਸ ਵਿਚ ਆਏ ਇਕ ਬੰਦੂਕਧਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਹੱਤਿਆ ਲਈ ਵਰਤੀ ਗਈ ਰਿਵਾਲਵਰ ਅਦਾਲਤ ਦੇ ਅਹਾਤੇ ’ਚੋਂ ਬਰਾਮਦ ਹੋ ਗਈ। ਬੰਦੂਕਧਾਰੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਸੰਜੀਵਾ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਹ ਦੇਸ਼ ਛੱਡ ਕੇ ਭੱਜ ਗਿਆ ਸੀ। 

ad