ਅਮਰੀਕਾ ’ਚ ਜੇ ਅੱਜ ਚੋਣਾਂ ਹੋਣ ਤਾਂ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ: ਵਾਸ਼ਿੰਗਟਨ ਪੋਸਟ

ਅਮਰੀਕਾ ’ਚ ਜੇ ਅੱਜ ਚੋਣਾਂ ਹੋਣ ਤਾਂ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ: ਵਾਸ਼ਿੰਗਟਨ ਪੋਸਟ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ‘ਵਾਸ਼ਿੰਗਟਨ ਪੋਸਟ’ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਹੈ ਕਿ ਜੇ ਅੱਜ ਅਮਰੀਕਾ ’ਚ ਚੋਣਾਂ ਹੁੰਦੀਆਂ ਹਨ ਤਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ। ਅਮਰੀਕਾ ਦੇ ਰੋਜ਼ਾਨਾ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਅੱਜ ਕਿਹਾ, ‘ਬਾਇਡਨ ਨੇ ਚੋਣਾਂ ਤੋਂ ਆਪਣਾ ਨਾਂ ਵਾਪਸ ਲੈਣ ਤੋਂ ਬਾਅਦ ਹੈਰਿਸ ਨੇ ਮਕਬੂਲੀਅਤ ਪੱਖੋਂ ਉਨ੍ਹਾਂ ਰਾਸ਼ਟਰੀ ਪੱਧਰ ’ਤੇ ਦੋ ਫੀਸਦ ਹੋਰ ਅੰਕ ਪ੍ਰਾਪਤ ਕੀਤੇ ਹਨ ਅਤੇ ਐਤਵਾਰ ਤੱਕ ਉਹ ਅੱਗੇ ਦਿਖਾਈ ਦੇ ਰਹੀ ਹੈ।’ ਰਿਪੋਰਟ ‘ਚ ਕਿਹਾ ਗਿਆ ਹੈ, ‘ਜੇ ਅੱਜ ਰਾਸ਼ਟਰਪਤੀ ਚੋਣਾਂ ਹੁੰਦੀਆਂ ਹਨ ਤਾਂ ਸਾਡੇ ਪੋਲ ਮੁਤਾਬਕ ਹੈਰਿਸ ਸਭ ਤੋਂ ਪਸੰਦੀਦਾ ਉਮੀਦਵਾਰ ਹੋਵੇਗੀ।’ ਅਖਬਾਰ ਮੁਤਾਬਕ ਹੈਰਿਸ ਨੇ ਵਿਸਕਾਨਸਿਨ ਅਤੇ ਪੈਨਸਿਲਵੇਨੀਆ ’ਚ ਲੀਡ ਹਾਸਲ ਕੀਤੀ ਹੈ ਅਤੇ ਮਿਸ਼ੀਗਨ ’ਚ ਡੋਨਾਲਡ ਟਰੰਪ ਉਨ੍ਹਾਂ ਤੋਂ ਇਕ ਫੀਸਦੀ ਤੋਂ ਵੀ ਘੱਟ ਫ਼ਰਕ ਨਾਲ ਅੱਗੇ ਹਨ।

ad