ਪਾਰਟੀ ਆਗੂ ਦੀ ਚੋਣ ਨਹੀਂ ਲੜਨਗੇ ਪ੍ਰਧਾਨ ਮੰਤਰੀ ਕਿਸ਼ਿਦਾ

ਟੋਕੀਓ, (ਇੰਡੋ ਕਨੇਡੀਅਨ ਟਾਇਮਜ਼)- ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਅੱਜ ਐਲਾਨ ਕੀਤਾ ਕਿ ਉਹ ਪਾਰਟੀ ਆਗੂ ਦੀ ਸਤੰਬਰ ਵਿਚ ਹੋਣ ਵਾਲੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰਨਗੇ। ਕਿਸ਼ਿਦਾ ਦੇ ਇਸ ਐਲਾਨ ਨਾਲ ਜਪਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣਾ ਲਗਪਗ ਤੈਅ ਹੋ ਗਿਆ ਹੈ। ਕਿਸ਼ਿਦਾ 2021 ਵਿਚ ਲਿਬਰਲ ਡੈਮੋਕਰੈਟਿਕ ਪਾਰਟੀ (ਐੱਲਡੀਪੀ), ਜੋ ਇਸ ਵੇਲੇ ਸੱਤਾ ਵਿਚ ਹੈ, ਦੇ ਆਗੂ ਚੁਣੇ ਗਏ ਸਨ। ਪਾਰਟੀ ਪ੍ਰਧਾਨ ਵਜੋਂ ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਸਤੰਬਰ ਵਿਚ ਖ਼ਤਮ ਹੋ ਰਿਹਾ ਹੈ। ਕਿਸ਼ਿਦਾ ਦੇ ਦੌੜ ’ਚੋਂ ਬਾਹਰ ਹੋਣ ਦਾ ਮਤਲਬ ਹੈ ਕਿ ਪਾਰਟੀ ਵੋਟ ਜਿੱਤਣ ਵਾਲਾ ਨਵਾਂ ਆਗੂ ਉਨ੍ਹਾਂ ਦੀ ਥਾਂ ਲਏਗਾ।