ਗਰਭਵਤੀ ਹਥਣੀ ਦੀ ਮੌਤ ’ਤੇ ਵਿਰਾਟ ਕੋਹਲੀ ਸਣੇ ਇਨ੍ਹਾਂ ਖਿਡਾਰੀਆਂ ਨੇ ਜ਼ਾਹਿਰ ਕੀਤਾ ਗੁੱਸਾ

ਗਰਭਵਤੀ ਹਥਣੀ ਦੀ ਮੌਤ ’ਤੇ ਵਿਰਾਟ ਕੋਹਲੀ ਸਣੇ ਇਨ੍ਹਾਂ ਖਿਡਾਰੀਆਂ ਨੇ ਜ਼ਾਹਿਰ ਕੀਤਾ ਗੁੱਸਾ

ਸਪੋਰਟਸ ਡੈਸਕ— ਕੇਰਲ ’ਚ ਇਕ ਗਰਭਵਤੀ ਹਥਣੀ ਦੇ ਨਾਲ ਹੋਈ ਸ਼ਰਮਨਾਕ ਘਟਨਾ ’ਤੇ ਖੇਡ ਜਗ੍ਹਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕੇਰਲ ਦੇ ਮਲਪੁਰਮ ਜਿਲ੍ਹੇ ’ਚ ਲੋਕਾਂ ਨੇ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ। ਹਥਣੀ ਦੇ ਮੂੰਹ ’ਚ ਪਟਾਕੇ ਫੱਟ ਜਾਣ ਨਾਲ ਉਸ ਦੀ ਮੌਤ ਹੋ ਗਈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਣੇ ਰੋਹਿਤ ਸ਼ਰਮਾ, ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ, ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਅਤੇ ਦੰਗਲ ਗਰਲ ਗੀਤਾ ਫੋਗਾਟ ਸਣ੍ਹੇ ਕਈ ਹੋਰ ਦਿੱਗਜ ਖੇਡ ਹਸਤੀਆਂ ਨੇ ਗਰਭਵਤੀ ਹਥਣੀ ਦੀ ਮੌਤ ’ਤੇ ਗੁੱਸਾ ਅਤੇ ਹੈਰਾਨੀ ਜ਼ਾਹਿਰ ਕੀਤੀ ਹੈ ਅਤੇ ਜਾਨਵਰਾਂ ਦੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਅਪੀਲ ਕੀਤੀ ਹੈ।
ਕਪਤਾਨ ਕੋਹਲੀ ਇਸ ਘਟਨਾ ਨਾਲ ਬਹੁਤ ਦੁੱਖੀ ਅਤੇ ਗ਼ੁੱਸੇ ’ਚ ਹਨ। ਵਿਰਾਟ ਕੋਹਲੀ ਨੇ ਟਵੀਟ ’ਚ ਲਿਖਿਆ, ਕੇਰਲ ਦੀ ਘਟਨਾ ਨੂੰ ਜਾਣ ਕੇ ਕਾਫ਼ੀ ਨਿਰਾਸ਼ ਅਤੇ ਹੈਰਾਨ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਾਨਵਰਾਂ ਦੀ ਪਿਆਰ ਨਾਲ ਦੇਖਭਾਲ ਕਰੀਏ ਅਤੇ ਅਜਿਹੀਆਂ ਸ਼ਰਮਨਾਕ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਹੈ। ਕੋਹਲੀ ਨੇ ਹਥਣੀ ਅਤੇ ਉਸ ਦੇ ਢਿੱਡ ’ਚ ਪਲ ਰਹੇ ਬੱਚੇ ਦੀ ਤਸਵੀਰ ਕਾਰਟੂਨ ਦੇ ਰਾਹੀਂ ਟਵਿਟਰ ’ਤੇ ਪੋਸਟ ਕੀਤੀ ਹੈ।
ਕੋਹਲੀ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ, ਕੇ. ਐੱਲ. ਰਾਹੁਲ ਅਤੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਇਸ ਘਟਨਾ ’ਤੇ ਦੁੱਖ ਜਤਾਇਆ ਹੈ।
ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਇਸ ਘਟਨਾ ’ਤੇ ਆਪਣੀ ਨਾਰਾਜ਼ਗੀ ਸਪੱਸ਼ਟ ਕੀਤੀ ਹੈ ਅਤੇ ਕਈ ਟਵੀਟ ਕੀਤੇ ਹਨ। ਹਰਭਜਨ ਸਿੰਘ ਨੇ ਕਿਹਾ,“ਕੇਰਲ ’ਚ ਇਕ ਗਰਭਵਤੀ ਹਥਣੀ ਨੂੰ ਅਨਾਨਾਸ ’ਚ ਪਟਾਕੇ ਭਰ ਕੇ ਖੁਆ ਦਿੱਤੇ ਗਏ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਕ ਨਿਰਦੋਸ਼ ਗਰਭਵਤੀ ਹਥਣੀ ਦੇ ਨਾਲ ਅਜਿਹੀ ਬੇਰਹਿਮੀ ਕਿਵੇਂ ਕੀਤੀ ਜਾ ਸਕਦੀ ਹੈ।”

sant sagar