ਜੌਰਜੀਆ ਮੈਲੋਨੀ ਨੇ ਮਸਕ ਨਾਲ ਆਪਣੀ ਦੋਸਤੀ ਦਾ ਕੀਤਾ ਬਚਾਅ

ਮਿਲਾਨ (ਇੰਡੋ ਕਨੇਡੀਅਨ ਟਾਇਮਜ਼)- ਇਟਲੀ ਦੀ ਪ੍ਰਧਾਨ ਮਤਰੀ ਜੌਰਜੀਆ ਮੈਲੋਨੀ ਨੇ ਅਮਰੀਕੀ ਅਰਬਪਤੀ ਐਲਨ ਸਮਕ ਨਾਲ ਆਪਣੀ ਦੋਸਤੀ ਦਾ ਬਚਾਅ ਕਰਦਿਆਂ ਇਤਾਲਵੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਖੇਤਰਾਂ ਤੋਂ ਪ੍ਰਭਾਵਿਤ ਨਹੀਂ ਹੋਵੇਗੀ, ਜਿੱਥੇ ਉਨ੍ਹਾਂ ਦੇ ਆਰਥਿਕ ਹਿੱਤ ਹਨ। ਇਸ ਹਫ਼ਤੇ ਬ੍ਰੱਸਲਜ਼ ’ਚ ਯੂਰਪੀ ਸੰਘ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਰਵਾਇਤੀ ਸੰਸਦੀ ਚਰਚਾ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੈਲੋਨੀ ਨੇ ਕਿਹਾ, ‘ਮੈਂ ਐਲਨ ਮਸਕ ਦੀ ਦੋਸਤ ਹੋ ਸਕਦੀ ਹਾਂ ਅਤੇ ਨਾਲ ਹੀ ਪਹਿਲੀ ਇਤਾਲਵੀ ਸਰਕਾਰ ਦੀ ਮੁਖੀ ਵੀ ਹੋ ਸਕਦੀ ਹਾਂ, ਜਿਸ ਨੇ ਪੁਲਾੜ ਖੇਤਰ ’ਚ ਨਿੱਜੀ ਗਤੀਵਿਧੀਆਂ ਨੂੰ ਰੈਗੁਲੇਟ ਕਰਨ ਲਈ ਇੱਕ ਨਵਾਂ ਕਾਨੂੰਨ ਬਣਾਇਆ।’ ਇਟਲੀ ਵਿੱਚ ਨਿਵੇਸ਼ ਲਿਆਉਣ ਲਈ ਸਾਲ 2022 ’ਚ ਸੱਤਾ ’ਚ ਆਉਣ ਮਗਰੋਂ ਮੈਲੋਨੀ ਵੱਲੋਂ ਟੈਸਲਾ ਤੇ ਸਪੇਸਐਕਸ ਦੇ ਅਰਬਪਤੀ ਮਸਕ ਨਾਲ ਅਕਸਰ ਮੁਲਾਕਾਤ ਕੀਤੀ ਗਈ ਹੈ।