ਇਜ਼ਰਾਈਲ ਦੇ ਹਮਲੇ ਵਿੱਚ 12 ਫ਼ਲਸਤੀਨੀ ਹਲਾਕ

ਇਜ਼ਰਾਈਲ ਦੇ ਹਮਲੇ ਵਿੱਚ 12 ਫ਼ਲਸਤੀਨੀ ਹਲਾਕ

ਫੌਜੀ ਕਾਰਵਾਈ ਵਿੱਚ 25 ਹੋਰ ਜ਼ਖ਼ਮੀ
ਯੇਰੂਸ਼ਲੱਮ,( ਿੲਡੋ ਕਨੇਡੀਅਨ)-ਇਜ਼ਰਾਈਲੀ ਫ਼ੌਜ ਨੇ ਅੱਜ ਕਿਹਾ ਕਿ ਉਸ ਨੇ ਆਪਣੇ ਕਬਜ਼ੇ ਹੇਠਲੇ ਵੈਸਟ ਬੈਂਕ ਵਿੱਚ ਦੋ ਦਿਨਾ ਕਾਰਵਾਈ ਪੂਰੀ ਕਰ ਲਈ ਹੈ। ਉੱਧਰ, ਫ਼ਲਸਤੀਨੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਕਾਰਵਾਈ ਵਿੱਚ 12 ਫ਼ਲਸਤੀਨੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ-ਹਮਾਸ ਦੀ ਜੰਗ ਕਾਰਨ ਪੈਦਾ ਹੋਏ ਤਣਾਅ ਦਾ ਅਸਰ ਲਾਲ ਸਾਗਰ ਵਿੱਚ ਵੀ ਮਹਿਸੂਸ ਕੀਤਾ ਗਿਆ, ਜਿੱਥੇ ਬਾਬ ਅਲ-ਮੰਦੇਬ ਜਲਡਮਰੂ ਨੇੜੇ ਅੱਜ ਇਕ ਮਿਜ਼ਾਈਲ ਆ ਕੇ ਸਮੁੰਦਰੀ ਪਾਣੀ ਵਿੱਚ ਡਿੱਗੀ ਪਰ ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ। ਇਸੇ ਦੌਰਾਨ ਲੈਬਨਾਨ ਵਿੱਚ ਕੌਮੀ ਸਰਕਾਰੀ ਖ਼ਬਰ ਏਜੰਸੀ ਨੇ ਕਿਹਾ ਕਿ ਇਜ਼ਰਾਈਲ ਦੇ ਇਕ ਡਰੋਨ ਨਾਲ ਹੋਏ ਹਮਲੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਸਕੂਲੀ ਵਿਦਿਆਰਥੀ ਜ਼ਖ਼ਮੀ ਹੋ ਗਏ ਜੋ ਕਿ ਨੇੜਿਓਂ ਇਕ ਸਕੂਲ ਬੱਸ ਵਿੱਚ ਲੰਘ ਰਹੇ ਸਨ। ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਤੇ ਹਿਜ਼ਬੁੱਲ੍ਹਾ ਵਿਚਾਲੇ ਚੱਲ ਰਹੀ ਗੋਲੀਬਾਰੀ ਵਿੱਚ ਹੁਣ ਤੱਕ 400 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 

ad