ਪਾਕਿ ਅਦਾਲਤ ਨੇ ਇਮਰਾਨ ਤੇ ਬੁਸ਼ਰਾ ਨੂੰ 14 ਸਫ਼ਿਆਂ ਦਾ ਸਵਾਲਨਾਮਾ ਦਿੱਤਾ

ਇਸਲਾਮਾਬਾਦ,(ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੀ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 19 ਕਰੋੜ ਬਰਤਾਨਵੀ ਪੌਂਡ ਦੇ ਨਿਬੇੜਾ ਕੇਸ ’ਚ 14 ਸਫ਼ਿਆਂ ਦਾ ਸਵਾਲਨਾਮਾ ਸੌਂਪਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਲ-ਕਾਦਿਰ ਟਰੱਸਟ ਕੇਸ ਨਾਲ ਸਬੰਧਤ 79 ਸਵਾਲਾਂ ਵਾਲਾ ਸਵਾਲਨਾਮਾ ਅੰਤਿਮ ਬਿਆਨਾਂ ਲਈ ਇਮਰਾਨ ਤੇ ਬੁਸ਼ਰਾ ਨੂੰ ਮੁਹੱਈਆ ਕੀਤਾ ਗਿਆ ਹੈ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ਇਮਰਾਨ ਤੇ ਉਨ੍ਹਾਂ ਦੀ ਪਤਨੀ ਨੇ ਪ੍ਰਾਪਰਟੀ ਡੀਲਰ ਦੀ ਮਦਦ ਕਰਦਿਆਂ 19 ਕਰੋੜ ਪੌਂਡ ਤੋਂ ਵੱਧ ਦਾ ਨੁਕਸਾਨ ਕੀਤਾ।