IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਨਵੀਂ ਦਿੱਲੀ : ਬੀਤੇ ਸ਼ੁੱਕਰਵਾਰ ਨੂੰ ਆਬੂਧਾਬੀ ਦੇ ਸ਼ੇਖ ਜਿਆਦ ਸਟੇਡੀਅਮ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਐਲਿਮੀਨੇਟਰ ਮੁਕਾਬਲੇ ਵਿਚ ਵਿਰਾਟ ਕੋਹਲੀ ਦੀ ਟੀਮ ਆਰ.ਸੀ.ਬੀ. ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਇਸ ਜਿੱਤ ਵਿਚ ਟੀਮ ਦੇ ਯਾਰਕਰ ਕਿੰਗ ਟੀ ਨਟਰਾਜਨ ਦਾ ਅਹਿਮ ਯੋਗਦਾਨ ਰਿਹਾ। ਨਟਰਾਜਨ ਨੇ ਆਪਣੇ 4 ਓਵਰ ਦੇ ਸਪੇਲ  ਵਿਚ 33 ਦੋੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਪਵੇਲੀਅਨ ਦੀ ਰਾਹ ਦਿਖਾਈ। ਨਟਰਾਜਨ ਦੀ ਤਾਰੀਫ਼ ਇਰਫਾਨ ਪਠਾਨ ਨੇ ਕੀਤੀ ਹੈ।
ਹਾਲਾਂਕਿ ਇਸ ਜਿੱਤ ਦੇ ਨਾਲ ਹੀ ਨਟਰਾਜਨ ਦੀ ਜ਼ਿੰਦਗੀ ਵਿਚ ਇਕ ਹੋਰ ਖ਼ੁਸ਼ਖ਼ਬਰੀ ਆਈ। ਸ਼ੁੱਕਰਵਾਰ ਸਵੇਰੇ ਨਟਰਾਜਨ ਦੀ ਪਤਨੀ ਪਵਿੱਤਰਾ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਦੀ ਜਾਣਕਾਰੀ ਖ਼ੁਦ ਕਪਤਾਨ ਡੈਵਿਡ ਵਾਰਨਰ ਨੇ ਮੈਚ ਦੇ ਬਾਅਦ ਦਿੱਤੀ। ਸਨਰਾਈਜ਼ਰਸ ਹੈਦਰਾਬਾਦ ਨੇ ਵੀ ਆਪਣੇ ਟਵਿਟਰ ਅਕਾਊਂਟ ਜ਼ਰੀਏ ਇਸ ਜੋੜੇ ਨੂੰ ਵਧਾਈ ਦਿੱਤੀ। ਟੀਮ ਨੇ ਲਿਖਿਆ, 'ਅਸੀਂ ਟੀ ਨਟਰਾਜਨ ਅਤੇ ਪਵਿੱਤਰਾ ਨਟਰਾਜਨ ਨੂੰ ਉਨ੍ਹਾਂ ਨੇ ਨਵਜੰਮੇ ਬੱਚੇ ਦੇ ਜਨਮ ਮੌਕੇ ਆਪਣਾ ਪਿਆਰ ਅਤੇ ਸ਼ੁੱਭਕਾਮਨਾਵਾਂ ਭੇਜ ਰਹੇ ਹਾਂ।'