IPL ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਟੀਮ ਨੂੰ ਵੱਡਾ ਝਟਕਾ, ਕੋਚ ਨੂੰ ਹੋਇਆ ਕੋਰੋਨਾ

IPL ਸ਼ੁਰੂ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਸ ਟੀਮ ਨੂੰ ਵੱਡਾ ਝਟਕਾ, ਕੋਚ ਨੂੰ ਹੋਇਆ ਕੋਰੋਨਾ

ਸਪੋਰਟਸ ਡੈਸਕ– ਕੋਰੋਨਾ ਵਾਇਰਸ ਕਾਰਨ ਮਾਰਚ ’ਚ ਮੁਲਤਵੀ ਹੋਏ ਆਈ.ਪੀ.ਐੱਲ. 2020 ਨੂੰ 19 ਸਤੰਬਰ ਤੋਂ ਯੂ.ਏ.ਈ. ’ਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਅਜੇ ਆਈ.ਪੀ.ਐੱਲ. ਸ਼ੁਰੂ ਵੀ ਨਹੀਂ ਹੋਇਆ ਕਿ ਆਈ.ਪੀ.ਐੱਲ. ਫ੍ਰੈਂਚਾਈਜ਼ੀ ਟੀਮ ਰਾਜਸਥਾਨ ਰਾਇਲਸ ’ਚ ਕੋਰੋਨਾ ਵਾਇਰਸ ਨੇ ਦਸਤਕ ਵੀ ਦੇ ਦਿੱਤੀ ਹੈ। ਰਿਪੋਰਟ ਮੁਤਾਬਕ, ਰਾਜਸਥਾਨ ਰਾਇਲਸ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਕਨਿਕ ਨੂੰ ਕੋਰੋਨਾ ਹੋ ਗਿਆ ਹੈ। 
ਰਿਪੋਰਟ ਮੁਤਾਬਕ, ਰਾਜਸਥਾਨ ਰਾਇਲਸ ਦੇ ਫੀਲਡਿੰਗ ਕੋਚ ਠੀਕ ਹਨ ਅਤੇ ਉਦੈਪੁਰ ਸਥਿਤ ਆਪਣੇ ਘਰ ’ਚ ਹੀ ਹਨ। ਪਰ ਉਨ੍ਹਾਂ ਨੂੰ 14 ਦਿਨਾਂ ਲਈ ਹਸਪਤਾਲ ’ਚ ਦਾਖ਼ਲ ਹੋਣ ਦੀ ਸਲਾਹ ਦਿੱਤੀ ਗਈ ਹੈ। ਬੀ.ਸੀ.ਸੀ.ਆਈ. ਦੇ ਪ੍ਰੋਟੋਕਾਲ ਮੁਤਾਬਕ, ਰਾਜਸਥਾਨ ਦੇ ਫੀਲਡਿੰਗ ਕੋਚ ਨੂੰ 14 ਦਿਨਾਂ ਬਾਅਦ ਦੋ ਟੈਸਟਾਂ ’ਚੋਂ ਲੰਘਣਾ ਪਵੇਗਾ। ਜੇਕਰ ਉਹ ਇਨ੍ਹਾਂ ਦੋਵਾਂ ਟੈਸਟਾਂ ’ਚ ਨੈਗੇਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 6 ਦਿਨਾਂ ਲਈ ਸੈਲਫ ਆਈਸੋਲੇਸ਼ਨ ’ਚ ਰਹਿਣ ਤੋਂ ਬਾਅਦ ਹੀ ਟੀਮ ਨਾਲ ਜੁੜਨ ਦੀ ਮਨਜ਼ੂਰੀ ਮਿਲੇਗੀ। ਇਸ ਦੇ ਨਾਲ ਹੀ ਯੂ.ਏ.ਈ. ਪਹੁੰਚਣ ਤੋਂ ਬਾਅਦ ਵੀ ਉਨ੍ਹਾਂ ਦਾ ਤਿੰਨ ਵਾਰ ਟੈਸਟ ਹੋਵੇਗਾ ਅਤੇ ਇਨ੍ਹਾਂ ਤਿੰਨਾਂ ’ਚ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ।