ਯੂਟਿਊਬ ਤਰ੍ਹਾਂ ਹੁਣ ਇੰਸਟਾਗ੍ਰਾਮ ਤੇ ਵੀ ਕਰ ਸਕੋਗੇ ਕਮਾਈ

ਯੂਟਿਊਬ ਤਰ੍ਹਾਂ ਹੁਣ ਇੰਸਟਾਗ੍ਰਾਮ ਤੇ ਵੀ ਕਰ ਸਕੋਗੇ ਕਮਾਈ

ਗੈਜੇਟ ਡੈਸਕ— ਇੰਸਟਾਗ੍ਰਾਮ ਨੇ ਬੁੱਧਵਾਰ ਨੂੰ ਆਮਦਨੀ ਵੰਡਣ ਵਾਲਾ ਮਾਡਲ ਪੇਸ਼ ਕੀਤਾ ਹੈ। ਇਸ ਤਹਿਤ ਯੂਜ਼ਰਜ਼ ਯੂਟਿਊਬ ਤਰ੍ਹਾਂ ਇੰਸਟਾਗ੍ਰਾਮ ਦੇ IGTV ਪਲੇਟਫਾਰਮ ਰਾਹੀਂ ਕਮਾਈ ਕਰ ਸਕਣਗੇ। ਇੰਸਟਾਗ੍ਰਾਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇੰਸਟਾਗ੍ਰਾਮ ਦੇ IGTV ਪਲੇਟਫਾਮ 'ਤੇ ਯੂਜ਼ਰਜ਼ 60 ਸਕਿੰਟਾਂ ਤੋਂ ਜ਼ਿਆਦਾ ਦੀ ਵੀਡੀਓ ਨੂੰ ਪੋਸਟ ਕਰਕੇ ਕਮਾਈ ਕਰ ਸਕਣਗੇ। ਇੰਸਟਾਗ੍ਰਾਮ ਤੋਂ ਪਹਿਲਾਂ ਯੂਟਿਊਬ 'ਤੇ ਇਸ ਤਰ੍ਹਾਂ ਦਾ ਮਾਡਲ ਲਾਗੂ ਹੈ। ਯੂਜ਼ਰਜ਼ ਦੇ ਪੋਸਟ 'ਤੇ ਆਉਣ ਵਾਲੀ ਆਮਦਨ ਦਾ ਇਕ ਹਿੱਸਾ ਯੂਜ਼ਰਜ਼ ਨੂੰ ਦਿੱਤਾ ਜਾਂਦਾ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਵੀਡੀਓ ਪੋਸਟ ਕਰਨ ਵਾਲੇ ਯੂਜ਼ਰਜ਼ ਦੇ ਨਾਲ ਵਿਗਿਆਪਨ ਦੀ ਕਮਾਈ ਦਾ 55 ਫੀਸਦੀ ਹਿੱਸਾ ਸਾਂਝਾ ਕਰੇਗੀ। ਯੂਟਿਊਬ ਵੀ ਇੰਨੀ ਹੀ ਆਮਦਨ ਯੂਜ਼ਰਜ਼ ਨਾਲ ਸਾਂਝਾ ਕਰਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇੰਸਟਾਗ੍ਰਾਮ ਵਲੋਂ ਯੂਜ਼ਰਜ਼ ਨੂੰ ਵੀਡੀਓ ਵੀਡੀਓ ਰਾਹੀਂ ਸਿੱਧਾ ਕਮਾਈ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇੰਸਟਾਗ੍ਰਾਮ ਦੀ ਇਸ ਤਰ੍ਹਾਂ ਦੀ ਪਹਿਲ ਨਾਲ ਇਸ ਦਾ ਸਿੱਧਾ ਮੁਕਾਬਲਾ ਯੂਟਿਊਬ, ਟਿਕਟਾਕ ਅਤੇ ਸਨੈਪਚੈਟ ਨਾਲ ਹੋਵੇਗਾ। 
IGTV ਵਿਗਿਆਪਨਾਂ ਦੀ ਟੈਸਟਿੰਗ ਦੇ ਨਾਲ ਹੀ ਇੰਸਟਾਗ੍ਰਾਮ ਯੂਜ਼ਰਜ਼ ਨੂੰ ਲਾਈਵ ਵੀਡੀਓ ਰਾਹੀਂ ਵੀ ਕਮਾਈ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਦੇ ਫੀਚਰਜ਼ ਯੂਜ਼ਰਜ਼ ਨੂੰ ਦੂਜੇ ਪਲੇਟਫਾਰਮ ਜਿਵੇਂ- Twitch ਦਿੰਦੇ ਰਹੇ ਹਨ। ਫੇਸਬੁੱਕ ਦੀ ਮਲਕੀਅਤ ਵਾਲਾ ਪਲੇਟਫਾਰਮ ਇੰਸਟਾਗ੍ਰਾਮ ਪਹਿਲਾਂ ਥਰਡ ਪਾਰਟੀ ਦੇ ਮੁਕਾਬਲੇ ਯੂਜ਼ਰਜ਼ ਨੂੰ ਸਿੱਧਾ ਕਮਾਈ ਦਾ ਮੌਕਾ ਦੇ ਰਿਹਾ ਹੈ। ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਇੰਸਟਾਗ੍ਰਾਮ ਲਾਈਵ ਦੀ ਵਰਤੋਂ 'ਚ 70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰ ਅਜਿਹੀ ਪ੍ਰਸਿੱਧੀ IGTV ਨੂੰ ਲੈ ਕੇ ਨਹੀਂ ਦਿਸੀ। IGTV ਨੂੰ ਸਾਲ 2018 'ਚ ਵਰਟੀਕਲ ਵੀਡੀਓ ਪਲੇਟਫਾਰਮ ਦੇ ਤੌਰ 'ਤੇ ਪਹਿਲੀ ਵਾਰ ਲਾਂਚ ਕੀਤਾ ਗਿਆ ਸੀ। ਲਾਂਚਿੰਗ ਦੇ 18 ਮਹੀਨਿਆਂ 'ਚ ਸਿਰਫ 1 ਫੀਸਦੀ ਲੋਕ ਹੀ IGTV ਨਾਲ ਜੁੜ ਸਕੇ। ਹਾਲਾਂਕਿ ਆਮਦਨ ਵੰਡਣ ਵਾਲੇ ਮਾਡਲ ਨਾਲ IGTV ਦੀ ਪ੍ਰਸਿੱਧੀ 'ਚ ਵਾਧਾ ਦਰਜ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਭਾਰਤ 'ਚ ਟਿਕਟਾਕ ਵਰਟੀਕਲ ਵੀਡੀਓ ਨਾਲ ਕਾਫੀ ਕਮਾਈ ਕਰਦਾ ਹੈ। ਸਾਲ 2019 'ਚ ਇੰਸਟਾਗ੍ਰਾਮ ਦੀ ਵਿਗਿਆਪਨ ਆਮਦਨੀ 'ਚ ਸਾਂਝੇਦਾਰੀ 20 ਬਿਲੀਅਨ ਡਾਲਰ ਦੀ ਸੀ ਪਰ ਨਵੇਂ ਵਿਗਿਆਪਨ ਆਮਦਨੀ ਮਾਡਲ ਦੇ ਆਉਣ ਨਾਲ ਇੰਸਟਾਗ੍ਰਾਮ ਦੀ ਕਮਾਈ ਵਧ ਸਕਦੀ ਹੈ।

ad