ਸਾਈਫਰ ਕੇਸ: ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ

ਸਾਈਫਰ ਕੇਸ: ਇਮਰਾਨ ਖ਼ਾਨ ਅਤੇ ਕੁਰੈਸ਼ੀ ਬਰੀ

ਇਸਲਾਮਾਬਾਦ,-(ਇੰਡੋ ਕਨੇਡੀਅਨ ਟਾਇਮਜ਼)-ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਾਈਫਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਦੋਵਾਂ ਆਗੂਆਂ ਨੂੰ ਇਸਲਾਮਾਬਾਦ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਦਸਤਾਵੇਜ਼ ਗੁਪਤ ਰੱਖਣ ਸਬੰਧੀ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਸਾਈਫਰ ਕੇਸ ਵਿੱਚ ਦਸ ਸਾਲਾਂ ਦੀ ਸਜ਼ਾ ਸੁਣਾਈ ਸੀ। ਇਸ ਕੇਸ ਦਾ ਸਬੰਧ ਉਸ ਘਟਨਾ ਨਾਲ ਹੈ, ਜਿਸ ਤਹਿਤ ਸਾਬਕਾ ਪ੍ਰਧਾਨ ਮੰਤਰੀ ਨੇ ਇਸਲਾਮਾਬਾਦ ਵਿੱਚ ਇੱਕ ਕਾਗਜ਼ (ਕਥਿਤ ਤੌਰ ’ਤੇ ਸਫ਼ਾਰਤੀ ਜਾਣਕਾਰੀ ਸਬੰਧੀ ਦਸਤਾਵੇਜ਼ ਦੀ ਕਾਪੀ) ਇੱਕ ਜਨਤਕ ਰੈਲੀ ’ਚ ਦਿਖਾਉਂਦਿਆਂ ਦਾਅਵਾ ਕੀਤਾ ਸੀ ਕਿ ਇਹ ਉਨ੍ਹਾਂ ਦੀ ਸਰਕਾਰ ਨੂੰ ਵਿਦੇਸ਼ੀ ਤਾਕਤਾਂ (ਅਮਰੀਕੀ ਸਫ਼ੀਰ ਡੋਨਲਡ ਲੂ) ਵੱਲੋਂ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜ਼ਿਸ਼ ਦਾ ਸਬੂਤ ਹੈ। ਉਨ੍ਹਾਂ ਵੱਲੋਂ ਇਹ ਦਸਤਾਵੇਜ਼ ਅਪਰੈਲ 2022 ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਡਿੱਗਣ ਤੋਂ ਮਹਿਜ਼ ਦੋ ਹਫ਼ਤੇ ਪਹਿਲਾਂ ਦਿਖਾਇਆ ਗਿਆ ਸੀ। ਇਨ੍ਹਾਂ ਦੋਵਾਂ ਆਗੂਆਂ ਵੱਲੋਂ ਅਦਾਲਤੀ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ’ਤੇ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਤੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ (ਜੇ ਉਨ੍ਹਾਂ ਦੀ ਕਿਸੇ ਹੋਰ ਕੇਸ ’ਚ ਲੋੜ ਨਹੀਂ ਹੈ)। ਇਹ ਫ਼ੈਸਲਾ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਨੇ ਸੁਣਾਇਆ। ਸਾਈਫਰ ਕੇਸ ਬੀਤੇ ਵਰ੍ਹੇ ਫੈਡਰਲ ਜਾਂਚ ਏਜੰਸੀ ਵੱਲੋਂ 15 ਅਗਸਤ ਨੂੰ ਦਾਇਰ ਕੀਤਾ ਗਿਆ ਸੀ।

sant sagar