ਪੈਰਿਸ ਓਲੰਪਿਕ: ਪੀਵੀ ਸਿੰਧੂੁ ਤੇ ਸ਼ਰਤ ਕਮਲ ਹੋਣਗੇ ਝੰਡਾਬਰਦਾਰ

ਨਵੀਂ ਦਿੱਲੀ: ਓਲੰਪਿਕ ਖੇਡਾਂ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਸਟਾਰ ਸ਼ਰਤ ਕਮਲ ਪੈਰਿਸ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਇਸੇ ਤਰ੍ਹਾਂ ਲੰਡਨ ਓਲੰਪਿਕਸ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਅੱਜ ਪੈਰਿਸ ਓਲੰਪਿਕ ਲਈ ਭਾਰਤ ਦੇ ‘ਸ਼ੈੱਫ-ਡੀ-ਮਿਸ਼ਨ’ ਵਜੋਂ ਮੁੱਕੇਬਾਜ਼ ਮੈਰੀਕੌਮ ਦੀ ਜਗ੍ਹਾ ਲਈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਦੱਸਿਆ ਕਿ ਮੈਰੀਕੌਮ ਦੇ ਅਸਤੀਫ਼ੇ ਮਗਰੋਂ 41 ਸਾਲਾ ਡਿਪਟੀ ਸੀਡੀਐੱਮ ਨਾਰੰਗ ਨੂੰ ਇਹ ਅਹੁਦਾ ਮਿਲਣਾ ਤੈਅ ਸੀ।