ENG vs PAK : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 223/9

ENG vs PAK : ਦੂਜੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 223/9

ਸਾਊਥਾਮਟਨ- ਮੁਹੰਮਦ ਰਿਜ਼ਵਾਨ (ਅਜੇਤੂ 60) ਨੂੰ ਛੱਡ ਕੇ ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ, ਜਦਕਿ ਦੂਜੇ ਦਿਨ ਵੀ ਵਾਰ-ਵਾਰ ਬਾਰਿਸ਼ ਦੇ ਵਿਚ 41.2 ਓਵਰ ਹੀ ਕੀਤੇ ਜਾ ਸਕੇ। ਮੈਚ ਦੇ ਪਹਿਲੇ ਦਿਨ ਕੱਲ ਵੀ 45.4 ਓਵਰ ਹੀ ਹੋਏ। ਇਸ ਦੌਰਾਨ ਪਾਕਿਸਤਾਨ ਹੁਣ ਤਕ ਕੁੱਲ 86 ਓਵਰ ਖੇਡ ਕੇ 9 ਵਿਕਟਾਂ 'ਤੇ 223 ਦੌੜਾਂ ਬਣਾ ਸਕਿਆ ਹੈ। ਬਾਰਿਸ਼ ਦੇ ਕਾਰਣ ਖੇਡ 90 ਮਿੰਟ ਦੇਰ ਨਾਲ ਸ਼ੁਰੂ ਹੋਈ।
ਰਿਜ਼ਵਾਨ 116 ਗੇਂਦਾਂ 'ਚ ਪੰਜ ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾ ਕੇ ਪਾਰੀ ਸੰਭਾਲੀ ਹੋਈ ਹੈ, ਜਦਕਿ ਨਸੀਮ ਸ਼ਾਹ ਇਕ ਦੌੜ ਬਣਾ ਕੇ ਖੇਡ ਰਿਹਾ ਹੈ। ਖਰਾਬ ਰੌਸ਼ਨੀ ਅਤੇ ਲੰਚ ਬ੍ਰੇਕ ਪਹਿਲਾਂ ਹੀ ਲੈਣਾ ਪਿਆ, ਜਦਕਿ ਆਖਰੀ ਸੈਸ਼ਨ 'ਚ 9 ਗੇਂਦਾਂ ਹੀ ਸੁੱਟੀਆਂ ਜਾ ਸਕੀਆਂ। ਇੰਗਲੈਂਡ ਦੇ ਲਈ ਜਿੰਮੀ ਐਂਡਰਸਨ ਤੇ ਸਟੂਅਰਡ ਬਰਾਡ ਨੇ 3-3 ਵਿਕਟਾਂ ਹਾਸਲ ਕੀਤੀਆਂ, ਜਦਕਿ ਸੈਮ ਕਰਨ ਤੇ ਕ੍ਰਿਸ ਵੋਕਸ ਨੂੰ 1-1 ਵਿਕਟ ਹਾਸਲ ਹੋਈ। ਸੀਰੀਜ਼ 'ਚ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ 1-0 ਨਾਲ ਪਿੱਛੇ ਹੈ। ਇੰਗਲੈਂਡ ਇਸ ਮੈਚ ਦੇ ਰਾਹੀ ਦਸ ਸਾਲ ਬਾਅਦ ਪਾਕਿਸਤਾਨ ਵਿਰੁੱਧ ਟੈਸਟ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉੱਤਰਿਆ ਹੈ।