ਚੰਨੀ ਤੇ ਰੰਧਾਵਾ ਜਿੱਤ ਮਗਰੋਂ ਧਾਰਮਿਕ ਸਥਾਨਾਂ ’ਤੇ ਨਤਮਸਤਕ
ਜਲੰਧਰ,-(ਇੰਡੋ ਕਨੇਡੀਅਨ ਟਾਇਮਜ਼)-ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਵੋਟਾਂ ਦੀ ਗਿਣਤੀ ਦੌਰਾਨ ਜਿਉਂ-ਜਿਉਂ ਲੀਡ ਵਧਦੀ ਗਈ ਉਵੇਂ-ਉਵੇਂ ਕਾਂਗਰਸ ਦੇ ਸਮਰਥਕ ਗਿਣਤੀ ਕੇਂਦਰ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਚੰਨੀ ਦੀ ਜਿੱਤ ਦਾ ਐਲਾਨ ਹੁੰਦਿਆਂ ਹੀ ਵੱਡੀ ਗਿਣਤੀ ਵਿੱਚ ਸਮਰਥਕ ਸਪੋਰਟਸ ਕਾਲਜ ਕੰਪਲੈਕਸ ਪਹੁੰਚ ਗਏ ਤਾਂ ਚਰਨਜੀਤ ਸਿੰਘ ਚੰਨੀ ਨੇ ਉਥੇ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਨ ਲਈ ਉਹ ਇੱਕ ਕਮਰੇ ਦੀ ਛੱਤ ’ਤੇ ਜਾ ਚੜ੍ਹੇ। ਉਨ੍ਹਾਂ ਕਾਂਗਰਸੀ ਸਮਰਥਕਾ ਨੂੰ ਅਪੀਲ ਕੀਤੀ ਕਿ ਜਿੱਤ ਦਾ ਕੋਈ ਜ਼ਸ਼ਨ ਨਹੀਂ ਮਨਾਉਣਾ ਤੇ ਢੋਲ-ਢਮੱਕਾ ਵਜਾਏ ਬਗ਼ੈਰ ਸ਼ਾਂਤੀ ਨਾਲ ਧਾਰਮਿਕ ਸਥਾਨਾਂ ’ਤੇ ਪਹੁੰਚ ਕੇ ਉਥੇ ਸੀਸ ਨਿਵਾਉਣਾ ਹੈ। ਚੰਨੀ ਨੇ ਕਿਹਾ, ‘‘ਜਿਹੜੀ ਬੇਰੀ ਨੂੰ ਬੇਰ ਲੱਗ ਜਾਂਦੇ ਹਨ ਉਹ ਝੁਕ ਜਾਂਦੀ ਹੈ।’’
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)