‘ਰੇਮਲ’ ਨੇ ਬੰਗਾਲ ਵਿੱਚ ਮਚਾਈ ਤਬਾਹੀ; ਛੇ ਮੌਤਾਂ, 29 ਹਜ਼ਾਰ ਤੋਂ ਵੱਧ ਘਰ ਨੁਕਸਾਨੇ
ਕੋਲਕਾਤਾ, (ਇਡੋ ਕਨੇਡੀਅਨ ਟਾਇਮਜ਼)-ਚੱਕਰਵਾਤੀ ਤੂਫ਼ਾਨ ‘ਰੇਮਲ’ ਨੇ ਪੱਛਮੀ ਬੰਗਾਲ ਦੇ ਸਾਹਿਲੀ ਖੇਤਰਾਂ ਵਿੱਚ ਕਾਫ਼ੀ ਤਬਾਹੀ ਮਚਾਈ ਹੈ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਖਾਸ ਕਰ ਸਾਹਿਲੀ ਖੇਤਰਾਂ ਵਿੱਚ ਪੈਂਦੇ 24 ਬਲਾਕਾਂ ਅਤੇ 79 ਕੌਂਸਲ ਵਾਰਡਾਂ ਵਿੱਚ ਲਗਪਗ 29000 ਤੋਂ ਵੱਧ ਘਰ ਨੁਕਸਾਨੇ ਗਏ। ਉੱਧਰ ਚੱਕਰਵਾਤੀ ਤੂਫ਼ਾਨ ਦੇ ਮੱਦੇਨਜ਼ਰ ਗੁਹਾਟੀ ਕੌਮਾਂਤਰੀ ਹਵਾਈ ਅੱਡੇ ਤੋਂ ਕੋਲਕਾਤਾ ਆਉਣ ਵਾਲੀਆਂ ਲਗਪਗ 14 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਲਗਪਗ 2,140 ਦਰੱਖਤ ਤੇ 1700 ਬਿਜਲੀ ਦੇ ਖੰਭੇ ਪੁੱਟੇ ਗਏ ਹਨ ਅਤੇ ਹਾਦਸਿਆਂ ਦੌਰਾਨ ਛੇ ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 48 ਪੋਲਿੰਗ ਸਟੇਸ਼ਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਮੁੱਢਲੇ ਅੰਦਾਜ਼ੇ ਮੁਤਾਬਕ 27 ਹਜ਼ਾਰ ਘਰਾਂ ਨੂੰ ਅੰਸ਼ਿਕ ਨੁਕਸਾਨ ਪੁੱਜਾ, ਜਦੋਂਕਿ 2500 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ। ਪ੍ਰਸ਼ਾਸਨ ਵੱਲੋਂ 2,07,060 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਚੱਕਰਵਾਤ ਦੌਰਾਨ ਕੋਲਕਾਤਾ ਤੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ-ਇੱਕ, ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਦੋ ਔਰਤਾਂ, ਅਤੇ ਪੂਰਬ ਮੇਦਿਨੀਪੁਰ ਵਿੱਚ ਪਿਤਾ-ਪੁੱਤਰ ਸਮੇਤ ਕੁੱਲ ਛੇ ਲੋਕ ਮੌਤਾਂ ਹੋਈਆਂ ਹਨ। ਤੂਫਾਨ ਕਾਰਨ ਬੀਤੀ ਰਾਤ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸੂਬੇ ਦੇ ਤੱਟੀ ਖੇਤਰਾਂ ਵਿੱਚ ‘ਰੇਮਲ’ ਕਾਰਨ ਹੋਈ ਤਬਾਹੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਇਸ ਸਥਿਤੀ ਨਾਲ ਨਜਿੱਠਣ ਸਬੰਧੀ ਕੀਤੇ ਜਾ ਰਹੇ ਉਪਾਵਾਂ ਬਾਰੇ ਮੁੱਖ ਸਕੱਤਰ ਬੀਪੀ ਗੋਪਾਲਿਕਾ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)