ਬੰਗਲਾਦੇਸ਼: ਹਿੰਸਾ ਪੀੜਤਾਂ ਲਈ ਫਾਊਂਡੇਸ਼ਨ ਬਣਾਏਗੀ ਅੰਤਰਿਮ ਸਰਕਾਰ

ਬੰਗਲਾਦੇਸ਼: ਹਿੰਸਾ ਪੀੜਤਾਂ ਲਈ ਫਾਊਂਡੇਸ਼ਨ ਬਣਾਏਗੀ ਅੰਤਰਿਮ ਸਰਕਾਰ

ਢਾਕਾ, (ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਉਹ ਮੁੱਖ ਸਲਾਹਕਾਰ ਪ੍ਰੋ. ਮੁਹੰਮਦ ਯੂਨਸ ਦੀ ਪ੍ਰਧਾਨਗੀ ਹੇਠ ਇੱਕ ਫਾਊਂਡੇਸ਼ਨ ਸਥਾਪਤ ਕਰੇਗੀ ਜੋ ਉਨ੍ਹਾਂ ਜ਼ਖ਼ਮੀਆਂ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਦੀ ਸੰਭਾਲ ਕਰੇਗੀ ਜਿਨ੍ਹਾਂ ਦੇਸ਼ ਵਿੱਚ ਹੋਏ ਰੋਸ ਮੁਜ਼ਾਹਰਿਆਂ ’ਚ ਹਿੱਸਾ ਲਿਆ ਅਤੇ ਜਿਸ ਕਾਰਨ ਸ਼ੇਖ਼ ਹਸੀਨਾ ਸਰਕਾਰ ਡਿੱਗ ਗਈ ਸੀ। ਸਰਕਾਰੀ ਨੌਕਰੀਆਂ ’ਚ ਵਿਵਾਦਤ ਰਾਖਵਾਂਕਰਨ ਪ੍ਰਣਾਲੀ ਖ਼ਿਲਾਫ਼ ਜੁਲਾਈ ’ਚ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਗਏ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਿਆਂ ’ਚ 44 ਪੁਲੀਸ ਮੁਲਾਜ਼ਮਾਂ ਸਮੇਤ 600 ਤੋਂ ਵੱਧ ਲੋਕ ਮਾਰੇ ਗਏ ਸਨ। ਬੰਗਲਾਦੇਸ਼ ਦੀ ਸਰਕਾਰ ਦੇ ਮੁੱਖ ਸਲਾਹਕਾਰ ਦੇ ਅਧਿਕਾਰਤ ‘ਐਕਸ’ ਹੈਂਡਲ ਅਨੁਸਾਰ, ‘ਸਰਕਾਰ ਨੇ ਜੁਲਾਈ-ਅਗਸਤ 2024 ’ਚ ਵਿਦਿਆਰਥੀਆਂ ਦੀ ਅਗਵਾਈ ਹੇਠਲੀ ਕ੍ਰਾਂਤੀ ’ਚ ਹਿੱਸਾ ਲੈਣ ਵਾਲੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਲਈ ਇੱਕ ਫਾਊਂਡੇਸ਼ਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।

ad