ਬੰਗਲਾਦੇਸ਼ ਸੰਸਦ ਮੈਂਬਰ ਨੂੰ ਪ੍ਰੇਮ ਜਾਲ ’ਚ ਫਸਾ ਕੇ ਸੁਪਾਰੀ ਕਿੱਲਰਜ਼ ਨੇ ਕੀਤਾ ਕਤਲ

ਬੰਗਲਾਦੇਸ਼ ਸੰਸਦ ਮੈਂਬਰ ਨੂੰ ਪ੍ਰੇਮ ਜਾਲ ’ਚ ਫਸਾ ਕੇ ਸੁਪਾਰੀ ਕਿੱਲਰਜ਼ ਨੇ ਕੀਤਾ ਕਤਲ

ਕੋਲਕਾਤਾ, (ਇੰਡੋ ਕਨੇਡੀਅਨ ਟਾਇਮਜ਼)-ਪੱਛਮੀ ਬੰਗਾਲ ਸੀਆਈਡੀ ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ‘ਕਤਲ’ ਵਿੱਚ ਕਥਿਤ ਸ਼ਮੂਲੀਅਤ ਲਈ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੂੰ ਸ਼ੱਕ ਹੈ ਕਿ ਸੰਸਦ ਮੈਂਬਰ ਨੂੰ ਔਰਤ ਨੇ ਆਪਣੇ ‘ਪ੍ਰੇਮ ਜਾਲ ’ਚ ਵਿੱਚ ਫਸਾ ਕੇ ਨਿਊ ਟਾਊਨ ਦੇ ਫਲੈਟ ਵਿੱਚ ਲਿਆਂਦਾ ਤੇ ਫੇਰ ਕਾਤਲਾਂ ਨੇ ਉਸ ਦਾ ਕਤਲ ਕਰ ਦਿੱਤਾ। ਹਿਰਾਸਤ ‘ਚ ਲਿਆ ਗਿਆ ਵਿਅਕਤੀ, ਜੋ ਬੰਗਲਾਦੇਸ਼ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪੱਛਮੀ ਬੰਗਾਲ ਦੇ ਇੱਕ ਖੇਤਰ ਦਾ ਨਿਵਾਸੀ ਹੈ, ਨੇ ਹੱਤਿਆ ਦੇ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨਾਲ ਮੁਲਾਕਾਤ ਕੀਤੀ ਸੀ। ਹਿਰਾਸਤ ਵਿਚ ਲਏ ਵਿਅਕਤੀ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਉਸ ਨੂੰ ਕਿਉਂ ਮਿਲਿਆ ਸੀ ਅਤੇ ਉਨ੍ਹਾਂ ਨੇ ਕੀ ਗੱਲਬਾਤ ਕੀਤੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੰਸਦ ਮੈਂਬਰ ਦੇ ਕਰੀਬੀ ਦੋਸਤ, ਅਮਰੀਕੀ ਨਾਗਰਿਕ ਨੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਲਗਭਪ 5 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਅਵਾਮੀ ਲੀਗ ਦੇ ਸੰਸਦ ਮੈਂਬਰ ਦਾ ਦੋਸਤ ਕੋਲਕਾਤਾ ਵਿੱਚ ਫਲੈਟ ਦਾ ਮਾਲਕ ਹੈ।

ad