ਆਸਟਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ

ਆਸਟਰੇਲੀਆ: ਆਨਲਾਈਨ ਧੋਖਾਧੜੀ ਕਾਰਨ ਕਰੀਬ ਤਿੰਨ ਅਰਬ ਦਾ ਨੁਕਸਾਨ

ਸਿਡਨੀ (ਇੰਡੋ ਕਨੇਡੀਅਨ ਟਾਇਮਜ਼)- ਆਸਟਰੇਲੀਆ ਦੇ ਵਸਨੀਕਾਂ ਨਾਲ ਆਨਲਾਈਨ ਧੋਖਾਧੜੀ ਰਾਹੀਂ ਕਰੀਬ ਤਿੰਨ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ। ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ ਧੋਖਾਧੜੀ ਦੀਆਂ ਛੇ ਲੱਖ ਤੋਂ ਵੱਧ ਰਿਪੋਰਟਾਂ ਦਰਜ ਹੋਈਆਂ ਹਨ। ਜਾਂਚ ਤੋਂ ਬਾਅਦ ਚਾਰ ਪ੍ਰਮੁੱਖ ਆਸਟਰੇਲੀਅਨ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਲਗਪਗ 250 ਕਰੋੜ ਰੁਪਏ ਵਾਪਸ ਕੀਤੇ ਹਨ। ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਜ਼ਿਆਦਾਤਰ ਲੋਕ ਆਪਣੇ ਪਾਸਵਰਡ ਸੌਖੇ ਅਤੇ ਇੱਕੋ ਜਿਹੇ ਪਾਸਵਰਡ ਬਾਕੀ ਅਕਾਊਟਾਂ ਦੇ ਵੀ ਰੱਖਦੇ ਹਨ। ਇਸ ਤਰ੍ਹਾਂ ਹੈਕਰ ਵੱਲੋਂ ਕਿਸੇ ਇੱਕ ਅਕਾਊਟ ਨੂੰ ਹੈਕ ਕਰਨ ਬਾਅਦ ਦੂਜੇ ਹੋਰ ਅਕਾਊਟਾਂ ਨੂੰ ਛੇਤੀ ਹੈਕ ਕਰ ਲਿਆ ਜਾਂਦਾ ਹੈ।

ਆਸਟਰੇਲੀਆ ਦੀ ਅਲਬਨੀਜ਼ ਸਰਕਾਰ ਨੇ ਬੈਂਕਿੰਗ, ਦੂਰਸੰਚਾਰ ਅਤੇ ਸੋਸ਼ਲ ਮੀਡੀਆ ਘਪਲਿਆਂ ਦੇ ਪੀੜਤਾਂ ਲਈ ਨਵੀਂ ਮੁਆਵਜ਼ਾ ਯੋਜਨਾ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਨੂੰ ਕਾਨੂੰਨ ਬਣਾਇਆ ਜਾਵੇਗਾ।

ad