ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਫ਼ਰੀ ਦੀਆਂ ਰਿਉੜੀਆਂ ਅਮਰੀਕਾ ਤੱਕ ਪਹੁੰਚੀਆਂ: ਕੇਜਰੀਵਾਲ

ਚੰਡੀਗੜ੍ਹ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਵਾਂਗ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਬਿਜਲੀ ਦਾ ਮੁੱਦਾ ਉੱਠਣ ਲੱਗਿਆ ਹੈ, ਜਿਸਦੇ ਚਲਦਿਆਂ ਉਥੋਂ ਦੇ ਆਗੂ ਹੁਣ ਭਾਰਤੀ ਲੋਕ ਲੁਭਾਊ ਸਿਆਸਤ ਦੇ ਦਾਅ ਪੇਚ ਵਰਤਣ ਲੱਗੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਲੋਕਾਂ ਨਾਲ ਇਸੇ ਤਰ੍ਹਾਂ ਦਾ ਇਕ ਵੱਡਾ ਵਾਅਦਾ ਕੀਤਾ ਹੈ। ਉਨ੍ਹਾਂ ਆਪਣੇ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰ ਦੇਣਗੇ।

sant sagar