ਕੈਂਸਰ ਨਾਲ ਜੂਝ ਰਹੇ ਅਮਰੀਕੀ ਰੱਖਿਆ ਮੰਤਰੀ ਕੰਮ ’ਤੇ ਪਰਤੇ

ਕੈਂਸਰ ਨਾਲ ਜੂਝ ਰਹੇ ਅਮਰੀਕੀ ਰੱਖਿਆ ਮੰਤਰੀ ਕੰਮ ’ਤੇ ਪਰਤੇ

ਵਾਸ਼ਿੰਗਟਨ, (ਇੰਡ ਕਨੇਡੀਅਨ ਟਾਇਮਜ਼)-ਪੈਂਟਾਗਨ ਦੇ ਪ੍ਰੈੱਸ ਸਕੱਤਰ ਮੇਜਰ ਜਨਰਲ ਪੈਟ ਰਾਈਡਰ ਨੇ ਬਿਆਨ ਵਿਚ ਕਿਹਾ ਕਿ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਇਲਾਜ ਕਰਵਾਉਣ ਤੋਂ ਬਾਅਦ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਇਲਾਜ ਦੌਰਾਨ ਉਨ੍ਹਾਂ ਨੇ ਅਸਥਾਈ ਤੌਰ ‘ਤੇ ਆਪਣੇ ਉਪ ਰੱਖਿਆ ਮੰਤਰੀ ਨੂੰ ਚਾਰਜ ਦਿੱਤਾ ਸੀ। ਦਸੰਬਰ ਵਿੱਚ ਪ੍ਰੋਸਟੇਟ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਆਸਟਿਨ ਬਲੈਡਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਆਸਟਿਲ ਦੀ ਕੀਤੀ ਗਈ ਇਲਾਜ ਪ੍ਰਕਿਰਿਆ ਸਫਲ ਰਹੀ।

sant sagar