3D ਕਵਰਡ ਡਿਸਪਲੇਅ ਨਾਲ ਲਾਂਚ ਹੋਇਆ Mi Note 10 Lite ਸਮਾਰਟਫੋਨ

3D ਕਵਰਡ ਡਿਸਪਲੇਅ ਨਾਲ ਲਾਂਚ ਹੋਇਆ Mi Note 10 Lite ਸਮਾਰਟਫੋਨ

ਗੈਜੇਟ ਡੈਸਕ-ਸ਼ਾਓਮੀ ਨੇ ਆਪਣਾ ਇਕ ਨਵਾਂ ਸਮਾਰਟਫੋਨ ਐੱਮ.ਆਈ.ਨੋਟ 10 ਲਾਈਟ (Mi Note 10 Lite) ਲਾਂਚ ਕਰ ਦਿੱਤਾ ਹੈ। ਐੱਮ.ਆਈ. ਨੋਟ 10 ਸੀਰੀਜ਼ ਦਾ ਇਹ ਤੀਸਰਾ ਫੋਨ ਹੈ। ਇਸ ਤੋਂ ਪਹਿਲਾਂ ਕੰਪਨੀ ਨੇ  Mi Note 10 ਅਤੇ Mi Note 10 Pro ਬਾਜ਼ਾਰ 'ਚ ਪੇਸ਼ ਕੀਤੇ ਸਨ। ਐੱਮ.ਆਈ. ਨੋਟ 10 ਲਾਈਟ 'ਚ ਕੰਪਨੀ ਨੇ 3ਡੀ ਕਵਰਡ ਏਮੋਲੇਡ ਡਿਸਪਲੇਅ ਦਿੱਤੀ ਹੈ।
Mi Note 10 Lite ਦੇ 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ ਕਰੀਬ 26,000 ਰੁਪਏ, 6ਜੀ.ਬੀ.+128 ਸਟੋਰੇਜ਼ ਵੇਰੀਐਂਟ ਦੀ ਕੀਮਤ 33,100 ਰੁਪਏ ਹੈ। ਉੱਥੇ ਕੰਪਨੀ ਨੇ 8ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਫੋਨ ਡਿਊਲ ਸਿਮ ਸਪੋਟਰ ਹੈ। ਇਸ ਤੋਂ ਇਲਾਵਾ ਐਂਡ੍ਰਾਇਡ 10 ਆਧਾਰਿਤ MIUI 11 ਓ.ਐੱਸ. ਮਿਲੇਗਾ। ਫੋਨ 'ਚ 6.47 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਫੋਨ 'ਚ ਵਾਟਰਡਰਾਪ ਨੌਚ ਅਤੇ ਗੋਰਿੱਲਾ ਗਲਾਸ 2 ਦਾ ਪ੍ਰੋਟੈਕਸ਼ਨ ਹੈ। ਇਸ 'ਚ ਕੁਆਲਕਾਮ ਦਾ ਸਨੈਪਡਰੈਗਨ 730ਜੀ. ਪ੍ਰੋਸੈਸਰ ਮਿਲੇਗਾ।
ਗੱਲ ਕਰੀਏ ਕੈਮਰੇ ਦੀ ਤਾਂ ਫੋਨ ਦ ਰੀਅਰ 'ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪਹਿਲਾਂ ਲੈਂਸ 64 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ, 5 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਹੈ। ਸੈਲਫੀ ਲਈ 16 ਮੈਗਾਪਿਕਸਲ ਦਾ ਲੈਂਸ ਦਿੱਤਾ ਗਿਆ ਹੈ। ਉੱਥੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 5260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਫੋਨ ਦਾ ਵਜ਼ਨ 208 ਗ੍ਰਾਮ ਹੈ।