ਇਜ਼ਰਾਇਲੀ ਬਲਾਂ ਵੱਲੋਂ ਪੱਛਮੀ ਕੰਢੇ ’ਤੇ ਹਮਲਾ; ਸੱਤ ਫਲਸਤੀਨੀ ਹਲਾਕ

ਇਜ਼ਰਾਇਲੀ ਬਲਾਂ ਵੱਲੋਂ ਪੱਛਮੀ ਕੰਢੇ ’ਤੇ ਹਮਲਾ; ਸੱਤ ਫਲਸਤੀਨੀ ਹਲਾਕ

(ਇੰਡੋ ਕਨੇਡੀਅਨ ਟਾਇਮਜ਼)ਇਜ਼ਰਾਇਲੀ ਬਲਾਂ ਵੱਲੋਂ ਅੱਜ ਪੱਛਮੀ ਕੰਢੇ ’ਚ ਇੱਕ ਦਹਿਸ਼ਤੀ ਟਿਕਾਣੇ ’ਤੇ ਕੀਤੇ ਹਮਲੇ ਦੌਰਾਨ ਇੱਕ ਡਾਕਟਰ ਸਣੇ ਘੱਟੋ-ਘੱਟ ਸੱਤ ਫਲਸਤੀਨੀ ਮਾਰੇ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
                                                                         ਇਹ ਹਮਲਾ ਗਾਜ਼ਾ ਪੱਟੀ ’ਚ ਜੰਗ ਸ਼ੁਰੂ ਹੋਣ ਮਗਰੋਂ ਇਲਾਕੇ ’ਚ ਕੀਤੇ ਗਏ ਸਭ ਤੋਂ ਮਾਰੂ ਹਮਲਿਆਂ ’ਚੋਂ ਇੱਕ ਹੈ। ਇਜ਼ਰਾਇਲੀ ਸੈਨਾ ਨੇ ਕਿਹਾ ਕਿ ਉੱਤਰੀ ਪੱਛਮੀ ਕੰਢੇ ਦੇ ਸ਼ਹਿਰ ਜੈਨਿਨ ’ਚ ਇੱਕ ਅਪਰੇਸ਼ਨ ਤਹਿਤ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਘੱਟੋ-ਘੱਟ ਸੱਤ ਫਲਸਤੀਨੀ ਮਾਰੇ ਗਏ ਗਏ ਹਨ ਅਤੇ ਨੌਂ ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਪਛਾਣ ਹਾਲੇ ਨਹੀਂ ਦੱਸੀ ਗਈ। ਫਲਸਤੀਨੀ ਇਸਲਾਮੀ ਜਹਾਦ ਦਹਿਸ਼ਤੀ ਗੁੱਟ ਨੇ ਕਿਹਾ ਕਿ ਲੜਾਕਿਆਂ ਨੇ ਇਜ਼ਰਾਇਲੀ ਸੈਨਿਕਾਂ ਦਾ ਮੁਕਾਬਲਾ ਕੀਤਾ। ਹਾਲਾਂਕਿ ਜੈਨਿਨ ਸਰਕਾਰੀ ਹਸਪਤਾਲ ਦੇ ਡਾਇਰੈਕਟਰ ਵਿਸਮ ਅਬੂ ਬਕਰ ਮੁਤਾਬਕ ਮ੍ਰਿਤਕਾਂ ’ਚ ਮੈਡੀਕਲ ਅਦਾਰੇ ਦਾ ਸਰਜਰੀ ਮਾਹਿਰ ਓਸੱਯਦ ਕਮਾਲ ਵੀ ਸ਼ਾਮਲ ਹੈ। ਅਬੂ ਬਕਰ ਨੇ ਕਿਹਾ ਕਿ ਉਹ ਕੰਮ ’ਤੇ ਜਾਂਦੇ ਸਮੇਂ ਮਾਰਿਆ ਗਿਆ। ਜੈਨਿਨ ਦਹਿਸ਼ਤਗਰਦੀ ਦਾ ਇੱਕ ਮੁੱਖ ਕੇਂਦਰ ਰਿਹਾ ਹੈ। ਇਜ਼ਰਾਈਲ ’ਤੇ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਗਾਜ਼ਾ ’ਚ ਦਹਿਸ਼ਤੀ ਗੁੱਟ ਨਾਲ ਸ਼ੁਰੂ ਹੋਈ ਜੰਗ ਤੋਂ ਕਾਫੀ ਸਮਾਂ ਪਹਿਲਾਂ ਤੋਂ ਇਜ਼ਰਾਈਲ ਵੱਲੋਂ ਇੱਥੇ ਹਮਲੇ ਕੀਤੇ ਜਾਂਦੇ ਰਹੇ ਹਨ। ਪੱਛਮੀ ਕੰਢੇ ’ਚ ਜੰਗ ਦੌਰਾਨ ਹੁਣ ਤੱਕ ਘੱਟੋ-ਘੱਟ 500 ਫਲਸਤੀਨੀ ਮਾਰੇ ਜਾ ਚੁੱਕੇ ਹਨ।

ad