125 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਦਿ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ, ਕਪਿਲ ਨੇ ਸਾਂਝੀ ਕੀਤੀ ਵੀਡੀਓ

125 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਦਿ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ, ਕਪਿਲ ਨੇ ਸਾਂਝੀ ਕੀਤੀ ਵੀਡੀਓ

ਮੁੰਬਈ  — ਬਾਕੀ ਟੀ. ਵੀ. ਸ਼ੋਅਜ਼ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਰਕੇ ਜਦੋਂ ਤੋਂ ਤਾਲਾਬੰਦੀ ਹੋਈ ਉਦੋ ਤੋਂ ਹੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਬੰਦ ਸੀ। ਅੱਜ ਤਕਰੀਬਨ 125 ਦਿਨਾਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਦਿ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਹੈ। ਆਪਣੇ ਸ਼ੋਅ ਦੀ ਦੁਬਾਰਾ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਖ਼ੁਦ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ।
ਅੱਜ ਸ਼ਨੀਵਾਰ 18 ਜੁਲਾਈ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸੈੱਟ 'ਤੇ ਸ਼ੂਟਿੰਗ ਲਈ ਸਾਵਧਾਨੀਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੋਅ ਦੀ ਕਾਸਟ ਸੁਮੋਨਾ ਚੱਕਰਵਰਤੀ ਤੇ ਭਾਰਤੀ ਸਿੰਘ ਦਾ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਸ਼ੋਅ ਦੇ ਸੈੱਟ 'ਚ ਦਾਖ਼ਲ ਹੋਣ ਲਈ ਕਿੰਝ ਆਪਣੇ-ਆਪ ਨੂੰ ਨੇਟਾਈਜ਼ ਕਰ ਰਹੇ ਹਨ।
ਅੱਜ ਇਨ੍ਹਾਂ ਕਲਾਕਾਰਾਂ ਦਾ  ਸੈੱਟ 'ਤੇ ਪਹਿਲਾ ਦਿਨ ਹੈ ਅਤੇ ਇੱਕ ਵਾਰ ਫਿਰ ਤੋਂ ਸ਼ੋਅ ਲਈ ਕੰਮ ਸ਼ੁਰੂ ਕਰਨ ਜਾ ਰਹੇ ਹਨ ਅਤੇ ਸੈਟ 'ਤੇ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਹੈ। ਕਪਿਲ ਨੇ ਇਨ੍ਹਾਂ ਕਲਾਕਾਰਾਂ ਦੀ ਸੈੱਟ 'ਤੇ ਐਂਟਰੀ ਵੇਲੇ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਸੈੱਟ 'ਤੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਹੀ ਨਹੀਂ ਸੈੱਟ 'ਤੇ ਆਪਣੇ ਕਿਰਦਾਰਾਂ 'ਚ ਤਿਆਰ ਹੋ ਕੇ ਕਪਿਲ ਨੇ ਭਾਰਤੀ ਸਿੰਘ ਨਾਲ ਇਕ ਕਿਊਟ ਵੀਡੀਓ ਵੀ ਸਾਂਝੀ ਕੀਤੀ ਹੈ।