'ਸਿੱਖ ਆਫ ਯੀਅਰ' ਪੁਰਸਕਾਰ ਦੀ ਚੋਣ ਲੋਕ ਰਾਏ ਅਨੁਸਾਰ ਹੋਵੇਗੀ-ਰਣਜੀਤ ਸਿੰਘ ਓ.ਬੀ.ਈ.

'ਸਿੱਖ ਆਫ ਯੀਅਰ' ਪੁਰਸਕਾਰ ਦੀ ਚੋਣ ਲੋਕ ਰਾਏ ਅਨੁਸਾਰ ਹੋਵੇਗੀ-ਰਣਜੀਤ ਸਿੰਘ ਓ.ਬੀ.ਈ.

ਲੰਡਨ, - ਯੂ.ਕੇ. 'ਚ 1986 ਤੋਂ ਸਥਾਪਿਤ ਮਸ਼ਹੂਰ ਸੰਸਥਾ 'ਦ ਸਿੱਖ ਫੋਰਮ ਇੰਟਰਨੈਸ਼ਨਲ' ਵਲੋਂ 'ਸਿੱਖ ਆਫ਼ ਦ ਯੀਅਰ' ਐਵਾਰਡ ਸਮਾਗਮ ਜੂਨ 2023 ਦੇ ਪਹਿਲੇ ਹਫ਼ਤੇ ਨੂੰ ਕਰਵਾਉਣ ਦਾ ਐਲਾਨ ਕਰਦਿਆਂ ਭਾਈਚਾਰੇ ਨੂੰ ਯੋਗ ਉਮੀਦਵਾਰ ਦਾ ਨਾਂਅ ਤਜਵੀਜ਼ ਕਰਨ ਦਾ ਸੱਦਾ ਦਿੱਤਾ ਗਿਆ ਹੈ | 'ਦ ਸਿੱਖ ਫੋਰਮ ਇੰਟਰਨੈਸ਼ਨਲ' ਦੇ ਬਾਨੀ ਪ੍ਰਧਾਨ ਰਣਜੀਤ ਸਿੰਘ ਓ.ਬੀ.ਈ. ਨੇ ਦੱਸਿਆ ਕਿ ਇਸ ਸਾਲ ਦਾ ਸਮਾਗਮ ਮਹਾਰਾਜਾ ਚਾਰਲਸ ਤੀਜੇ ਨੂੰ ਸਮਰਪਿਤ ਹੋਵੇਗਾ ਜੋ ਜੂਨ 2023 ਦੇ ਪਹਿਲੇ ਹਫ਼ਤੇ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਰਾਏ ਨਾਲ ਯੋਗ ਸਖਸ਼ੀਅਤ ਦੀ ਚੋਣ ਕੀਤੀ ਜਾਵੇਗੀ | ਜਦ ਕਿ ਇਸ ਤੋਂ ਪਹਿਲਾਂ ਇਹ ਚੋਣ ਕਮੇਟੀ ਪੈਨਲ ਵਲੋਂ ਕੀਤੀ ਜਾਂਦੀ ਸੀ | ਜ਼ਿਕਰਯੋਗ ਹੈ ਕਿ ਸੰਸਥਾ ਵਲੋਂ ਪਿਛਲੇ ਸਾਲਾਂ ਦੌਰਾਨ ਸਵਰਗੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਜੱਜ ਮੋਤਾ ਸਿੰਘ (ਕਿਊ ਸੀ), ਗਵਰਨਰ ਜਨਰਲ ਜੇ.ਜੇ. ਸਿੰਘ, ਮੋਨਟੇਕ ਸਿੰਘ ਆਹਲੂਵਾਲੀਆ, ਮਹਾਰਾਣੀ ਪ੍ਰਨੀਤ ਕੌਰ, ਕੇ.ਟੀ.ਸੀ. ਤੁਲਸੀ, ਅਮਰਜੀਤ ਸਿੰਘ ਚੰਦੋਕ, ਐਮ.ਪੀ. ਤਨਮਨਜੀਤ ਸਿੰਘ ਢੇਸੀ ਸਮੇਤ ਉੱਘੀਆਂ ਸਖ਼ਸ਼ੀਅਤਾਂ ਨੂੰ 'ਸਿੱਖ ਆਫ਼ ਦ ਯੀਅਰ' ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ |

sant sagar