'ਲੌਕ ਡਾਊਨ' ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਦਿੱਤੀ ਫੈਨਜ਼ ਨੂੰ ਖੁਸ਼ਖਬਰੀ

'ਲੌਕ ਡਾਊਨ' ਦੌਰਾਨ ਸ਼ਹਿਨਾਜ਼ ਕੌਰ ਗਿੱਲ ਨੇ ਦਿੱਤੀ ਫੈਨਜ਼ ਨੂੰ ਖੁਸ਼ਖਬਰੀ

ਜਲੰਧਰ  - ਪੰਜਾਬੀ ਅਦਾਕਾਰਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਜਾਣੀ ਜਾਂਦੀ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਵਿਚ ਰਹਿੰਦੀ ਹੈ। ਸ਼ਹਿਨਾਜ਼ ਨੇ ਹਾਲ ਹੀ ਵਿਚ ਆਪਣੇ ਫੈਨਜ਼ ਨੂੰ ਇਕ ਖੁਸ਼ਖਬਰੀ ਦਿੱਤੀ ਹੈ। ਜੀ ਹਾਂ ਸ਼ਹਿਨਾਜ਼ ਕੌਰ ਗਿੱਲ ਜਿਨ੍ਹਾਂ ਦਾ ਪਹਿਲਾਂ ਸਿਰਫ ਇੰਸਟਾਗ੍ਰਾਮ 'ਤੇ ਅਕਾਊਂਟ ਸੀ ਅਤੇ ਹੁਣ ਉਨ੍ਹਾਂ ਨੇ ਆਫੀਸ਼ੀਅਲ ਟਵਿੱਟਰ ਅਕਾਊਂਟ ਵੀ ਬਣਾ ਲਿਆ ਹੈ। ਉਨ੍ਹਾਂ ਦਾ ਟਵਿੱਟਰ @ishehnaaz_gill ਦਾ ਅਕਾਊਂਟ ਵੀ ਵੈਰੀਫਾਈ ਹੋ ਗਿਆ ਹਉ ਅਤੇ ਬਲਿਊ ਟਿਕ ਲੱਗ ਗਿਆ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਟਵੀਟ ਕਰਦੇ ਹੋਏ ਲਿਖਿਆ, ''Finally ਅਸਲੀ ਸਹਿਨਾਜ਼ ਦਾ ਅਕਾਊਂਟ verified ਹੋ ਗਿਆ ਹੈ। ਧੰਨਵਾਦ @TwitterIndia।'' ਹੁਣ ਸ਼ਹਿਨਾਜ਼ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਟਵਿੱਟਰ ਦੇ ਨਾਲ ਵੀ ਜੁੜੀ ਰਹੇਗੀ। ਇਸ ਖ਼ਬਰ ਤੋਂ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ। ਇਸ ਟਵੀਟ ਨੂੰ 27.2k ਲਾਇਕਸ ਆ ਚੁੱਕੇ ਹਨ।
ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਛਾਈ ਰਹਿੰਦੀ ਹੈ। ਹਾਲ ਹੀ ਵਿਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਦੀ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਪੋਸਟ ਕਰਦਿਆਂ ਸ਼ਹਿਨਾਜ਼ ਨੇ ਆਪਣੀ ਮਾਂ ਲਈ ਆਪਣਾ ਪਿਆਰ ਵੀ ਜ਼ਾਹਿਰ ਕੀਤਾ ਹੈ। ਉਸਨੇ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, ''ਮੇਰੀ ਮਾਂ ਮੇਰਾ ਰੱਬ ਹੈ ਤੇ ਨਾਲ ਹੀ ਬਹੁਤ ਸਾਰੇ ਹਾਰਟ ਤੇ ਸਟਾਰ ਵਾਲੇ ਇਮੋਜ਼ੀ ਪੋਸਟ ਕੀਤੇ ਹਨ।''
ਸ਼ਹਿਨਾਜ਼ ਕੌਰ ਗਿੱਲ ਹਾਲ ਹੀ ਵਿਚ ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਦਾ ਗੀਤ 'ਭੁਲਾ ਦੂੰਗਾ' ਵਿਚ ਨਜ਼ਰ ਆਈ ਸੀ। ਇਸ ਗੀਤ ਵਿਚ ਦਰਸ਼ਕਾਂ ਨੂੰ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੇ ਲਵ ਕੈਮਿਸਟਰੀ ਕਾਫੀ ਪਸੰਦ ਆ ਰਹੀ ਹੈ, ਜਿਸ ਦੇ ਚਲਦੇ ਗੀਤ ਨੇ 50 ਮਿਲੀਅਨ ਵਿਊਜ਼ ਤੋਂ ਵੱਧ ਹਾਸਲ ਕਰ ਲਏ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਪੰਜਾਬੀ ਗਾਇਕਾਂ ਦੇ ਗੀਤਾਂ ਵਿਚ ਅਦਾਕਾਰੀ ਕਰ ਚੁੱਕੀ ਹੈ ਅਤੇ ਨਾਲ ਹੀ ਪੰਜਾਬੀ ਫ਼ਿਲਮਾਂ ਜਿਵੇਂ 'ਕਾਲਾ ਸ਼ਾਹ ਕਾਲਾ' ਅਤੇ 'ਡਾਕਾ' ਵਰਗੀਆਂ ਫ਼ਿਲਮਾਂ ਵਿਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। 

ad