'ਯਾਦਾਂ ਫੂਕਤੀਆਂ' ਨਾਲ ਗਾਇਕ ਏ. ਕੇ ਮੁੜ ਚਰਚਾ 'ਚ

'ਯਾਦਾਂ ਫੂਕਤੀਆਂ' ਨਾਲ ਗਾਇਕ ਏ. ਕੇ ਮੁੜ ਚਰਚਾ 'ਚ

ਜਲੰਧਰ  - ਆਪਣੇ ਕਈ ਹਿੱਟ ਗੀਤਾਂ ਰਾਹੀਂ ਮਸ਼ਹੂਰ ਹੋਏ ਪੰਜਾਬੀ ਗਾਇਕ ਏ.ਕੇ ਇਕ ਵਾਰ ਮੁੜ ਆਪਣੇ ਨਵੇਂ ਗੀਤ 'ਯਾਦਾਂ ਫੂਕਤੀਆਂ' ਕਾਰਨ ਚਰਚਾ 'ਚ ਆ ਗਏ ਹਨ। ਏ. ਕੇ ਦੇ ਇਸ ਨਵੇਂ ਗੀਤ ਦੇ ਬੋਲ ਗੀਤਕਾਰ ਜੈਬੀ ਗਿੱਲ ਨੇ ਲਿਖੇ ਹਨ ਤੇ ਮਿਊਜ਼ਿਕ ਪੇਂਡੂ ਬੁਆਏਜ਼ ਨੇ ਦਿੱਤਾ ਹੈ।ਅਗਮਮਾਨ ਵੱਲੋਂ ਬਣਾਈ ਇਸ ਗੀਤ ਦੀ ਵੀਡੀਓ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਏ. ਕੇ ਦੇ ਇਸ ਗੀਤ ਨੂੰ ਗ੍ਰਿੰਗੋ ਐਂਟਰਟੇਨਮੇਂਟਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਦੇਖਿਆ ਜਾ ਸਕਦਾ ਹੈ।
ਗਾਇਕ ਏ. ਕੇ ਦਾ ਕਹਿਣਾ ਹੈ ਕਿ ਗੀਤ ਗਾਉਣਾ ਮੇਰਾ ਜਨੂੰਨ ਹੈ ਤੇ ਮੇਰਾ ਝੁਕਾਅ ਜ਼ਿਆਦਾਤਰ ਸੈਡ ਗੀਤਾਂ ਵੱਲ ਹੀ ਰਿਹਾ ਹੈ, ਇਸ ਵਾਰ ਵੀ ਮੈਂ ਇਕ ਵਧੀਆ ਗੀਤ ਦੇਣ ਦੀ ਕੌਸ਼ਿਸ਼ ਕੀਤੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਹਮੇਸ਼ਾ ਦੀ ਤਰ੍ਹਾਂ ਮੇਰੇ ਇਸ ਗੀਤ ਨੂੰ ਵੀ ਪਿਆਰ ਦੇਣਗੇ।ਗੀਤ ਦੇ ਨਿਰਮਾਤਾ ਦਾ ਕਹਿਣਾ ਹੈ ਕਿ ਏ. ਕੇ ਨਾਲ ਜੁੜਨਾ ਇਕ ਵਧੀਆ ਤਜ਼ਰਬਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਇਹ ਪ੍ਰੋਜੈਕਟ ਵਧੀਆ ਹੋਵੇਗਾ।ਦੱਸਣਯੋਗ ਹੈ ਕਿ ਗਾਇਕ ਏ.ਕੇ ਨੂੰ ਆਪਣੇ ਹਿੱਟ ਗੀਤ 'ਆਈ ਫੋਨ ਵਰਗਾ' ਨਾਲ ਸੰਗੀਤ ਜਗਤ 'ਚ ਖਾਸ ਪਹਿਚਾਣ ਮਿਲੀ ਸੀ।

sant sagar