'ਪੈਂਤੀ ਅੱਖਰੀ' ਦੀ ਜਨਮਦਾਤੀ ਹੈ ਖਡੂਰ ਸਾਹਿਬ ਦੀ ਧਰਤੀ; ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਨੂੰ ਇਸ ਪਵਿੱਤਰ ਨਗਰੀ 'ਚ ਦਿੱਤੀ ਸੀ ਤਰਤੀਬ
ਤਰਨਤਾਰਨ : ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਆਪਣੇ ਇਤਿਹਾਸ ਕਰਕੇ ਤਾਂ ਵੱਖਰੀ ਪਛਾਣ ਰੱਖਦੀ ਹੀ ਹੈ ਪਰ ਇਕ ਹੋਰ ਚੀਜ਼ ਹੈ ਜਿਸ ਕਾਰਨ ਅੱਜ ਪੂਰੀ ਦੁਨੀਆ ਦੇ ਪੰਜਾਬੀ ਇਸ ਰਿਣੀ ਹਨ। ਉਹ ਹੈ ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ। ਇਹੀ ਉਹ ਸਥਾਨ ਹੈ ਜਿੱਥੇ ਗੁਰਮੁਖੀ ਦੇ ਅੱਖਰਾਂ ਨੂੰ ਤਰਤੀਬ ਦੇ ਕੇ ਉਸ ਨੂੰ ਉਹ ਰੂਪ ਦਿੱਤਾ ਗਿਆ ਜਿਸ ਰਾਹੀਂ ਅੱਜ ਅਸੀਂ ਪੰਜਾਬੀ ਭਾਸ਼ਾ ਲਿਖਦੇ ਤੇ ਪੜ੍ਹਦੇ ਹਾਂ।
ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸੁਧਾਈ ਕਰ ਕੇ ਇਸ ਨੂੰ ਮੌਜੂਦਾ ਪੈਂਤੀ ਅੱਖਰੀ ਦਾ ਰੂਪ ਦਿੱਤਾ। ਇਹੀ ਨਹੀਂ ਇੱਥੇ ਹੀ ਉਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਤਰਤੀਬਬੱਧ ਕਰ ਕੇ ਪਹਿਲਾ ਬਾਲ ਬੋਧ (ਕਾਇਦਾ) ਤਿਆਰ ਕਰਵਾਇਆ, ਜਿਸ ਰਾਹੀਂ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਦਾ ਵਿਧੀਵਤ ਗਿਆਨ ਦੇਣ ਦੀ ਸ਼ੁਰੂਆਤ ਹੋਈ। ਇਸ ਦੇ ਨਾਲ ਹੀ ਇਸੇ ਧਰਤੀ ’ਤੇ ਗੁਰਮੁਖੀ ਦਾ ਪਹਿਲਾ ਵਿਦਿਆਲਾ ਸਥਾਪਤ ਕੀਤਾ ਗਿਆ।
ਬਾਅਦ ’ਚ ਇਸੇ ਲਿਪੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ ਗਿਆ। ਜਿਸ ’ਚ ਗੁਰੂ ਸਾਹਿਬ ਦੇ ਨਾਲ-ਨਾਲ ਹੋਰ ਸੰਤਾਂ-ਮਹਾਤਮਾਵਾਂ ਦੀ ਵੀ ਬਾਣੀ ਵੀ ਦਰਜ ਹੋਈ, ਜਿਨ੍ਹਾਂ ’ਚੋਂ ਬਹੁਤੀ ਹੋਰ ਭਾਸ਼ਾਵਾਂ ਤੇ ਲਿਪੀਆਂ ’ਚ ਸਨ। ਪਰ ਗੁਰੂ ਗ੍ਰੰਥ ਸਾਹਿਬ ’ਚ ਇਹ ਗੁਰਮੁਖੀ ਲਿਪੀ ’ਚ ਹੀ ਦਰਜ ਕੀਤੀ ਗਈ। ਇਹੀ ਕਾਰਨ ਹੈ ਕਿ ਅੱਜ ਗੁਰੂ ਸਾਹਿਬਾਨ ਵੱਲੋਂ ਸੋਧ ਕੇ ਤਿਆਰ ਕੀਤੀ ਗਈ ਗੁਰਮੁਖੀ ਲਿਪੀ ਹਰੇਕ ਪੰਜਾਬੀ ਦੇ ਹਿਰਦੇ ’ਚ ਵੱਸਦੀ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)