ਦੇਰ ਰਾਤ ਦੋਸਤਾਂ ਨਾਲ ਮਸਤੀ ਕਰਦੇ ਦਿਸੇ ਸਿਧਾਰਥ ਸ਼ੁਕਲਾ, ਦੇਖੋ ਤਸਵੀਰਾਂ

ਦੇਰ ਰਾਤ ਦੋਸਤਾਂ ਨਾਲ ਮਸਤੀ ਕਰਦੇ ਦਿਸੇ ਸਿਧਾਰਥ ਸ਼ੁਕਲਾ, ਦੇਖੋ ਤਸਵੀਰਾਂ

ਮੁੰਬਈ- ‘ਬਿੱਗ ਬੌਸ 13’ ਦੇ ਜੇਤੂ ਬਣਨ ਤੋਂ ਬਾਅਦ ਸਿਧਾਰਥ ਸ਼ੁਕਲਾ ਲਗਾਤਾਰ ਕਿਸੇ ਨਾ ਕਿਸੇ ਕਾਰਨ ਚਰਚਾ ਵਿਚ ਬਣੇ ਹੋਏ ਹਨ। ਇਸ ਤੋਂ ਬਾਅਦ ਸਿਧਾਰਥ ਨਾ ਸਿਰਫ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ, ਸਗੋਂ ਪਾਰਟੀਆਂ ਵਿਚ ਵੀ ਸਪਾਟ ਕੀਤੇ ਗਏ। ਹਾਲ ਹੀ ਵਿਚ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਸਿਧਾਰਥ ਆਪਣੇ ਦੋਸਤਾਂ ਨਾਲ ਦੇਰ ਰਾਤ ਪਾਰਟੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਿਧਾਰਥ ਨੇ ਲਿਖਿਆ- ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਕੁਸ਼ਾਲ ਤੁਹਾਡੀ ਨਵੀਂ ਸ਼ੁਰੂਆਤ ਲਈ।
ਇਸ ਤਸਵੀਰ ਵਿਚ ਸਿਧਾਰਥ ਤੋਂ ਇਲਾਵਾ ਕੁਸ਼ਾਲ ਟੰਡਨ, ਰਵੀ ਦੁਬੇ, ਕ੍ਰਿਤਿਕਾ ਸੇਂਗਰ ਅਤੇ ਉਨ੍ਹਾਂ ਦੇ ਪਤੀ ਨਿਕਿਤੀਨ ਧੀਰ ਵੀ ਨਜ਼ਰ ਆਏ। ਦਰਅਸਲ, ਕੁਸ਼ਾਲ ਟੰਡਨ ਨੇ ਮੁੰਬਈ ਵਿਚ ਇਕ ਰੈਸਟੋਰੈਂਟ ਖੋਲ੍ਹਿਆ ਹੈ। ਇਸ ਰੈਸਟੋਰੈਂਟ ਦੀ ਓਪਗ ਦਾ ਜਸ਼ਨ ਇਨ੍ਹਾਂ ਸਿਤਾਰਿਆਂ ਨੇ ਇਕੱਠੇ ਮਨਾਇਆ।
ਕੁਸ਼ਾਲ ਦੇ ਰੈਸਟੋਰੈਂਟ ਦੀ ਲਾਂਚਿੰਗ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਸਿਧਾਰਥ ਸ਼ੁਕਲਾ ਇਲਾਵਾ ਕਈ ਹੋਰ ਸਿਤਾਰੇ ਨਜ਼ਰ ਆਏ, ਜਿਸ ’ਚ ਸੋਹੇਲ ਖਾਨ, ਯੂਲੀਆ ਵੰਤੂਰ, ਨਿਆ ਸ਼ਰਮਾ,  ਅਨੂਪ ਸੋਨੀ, ਸਰਗੁਨ ਮਹਿਤਾ  ਅਤੇ ਕਰਨਵੀਰ ਬੋਹਰਾ ਦਾ ਨਾਮ ਸ਼ਾਮਿਲ ਹੈ।