ਹਨੀ ਸਿੰਘ ਦੀ ਬਰਥਡੇ ਪਾਰਟੀ ਦੌਰਾਨ ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਹਨੀ ਸਿੰਘ ਦੀ ਬਰਥਡੇ ਪਾਰਟੀ ਦੌਰਾਨ ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਜਲੰਧਰ- ਬੀਤੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਟੈਲੇਂਟਿਡ ਸੰਗੀਤਕਾਰ, ਗਾਇਕ ਤੇ ਰੈਪ ਯੋ ਯੋ ਹਨੀ ਸਿੰਘ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਜਨਮਦਿਨ ਮੌਕੇ ਇਕ ਖਾਸ ਪਾਰਟੀ ਵੀ ਰੱਖੀ। ਇਸ ਪਾਟਰੀ ਵਿਚ ਸੰਗੀਤ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜੈਜ਼ੀ ਬੀ, ਅਫਸਾਨਾ ਖਾਨ, ਮਨਿੰਦਰ ਬੁੱਟਰ, ਮਿਲਿੰਦ ਗਾਬਾ, ਪ੍ਰਮੋਦ ਸ਼ਰਮਾ ਰਾਣਾ ਤੇ ਕਈ ਹੋਰ ਸਿਤਾਰੇ ਇਸ ਪਾਰਟੀ ਦਾ ਸ਼ਿੰਗਾਰ ਬਣੇ। ਪਾਟਰੀ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਪੰਜਾਬੀ ਗਾਇਕ ਮਨਿੰਦਰ ਬੁੱਟਰ ਹਨੀ ਸਿੰਘ ਨੂੰ ਮਿਲ ਕੇ ਕਾਫੀ ਭਾਵੁਕ ਹੋਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਹਨੀ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਫਾਈਨਲੀ ਮੈਂ ਤੁਹਾਨੂੰ ਮਿਲ ਸਕਿਆ ਯੋ ਯੋ ਹਨੀ ਸਿੰਘ ਭਾਜੀ... ਭਾਜੀ ਨੇ ਇੱਕੋ ਗੱਲ ਕਹੀ ‘‘ਡਾਂਟ ਸਟੋਪ’’ ਵਧੀਆ ਮਿਊਜ਼ਿਕ ਬਣਾਉਂਦੇ ਰਹੋ ਵੀਰੋ।’’