ਮੁੜ ਸੁਰਖੀਆਂ ਚ ਕਰਨ ਔਜਲਾ, ਮੰਗੇਤਰ ਨਾਲ ਇਹ ਵੀਡੀਓ ਹੋਇਆ ਵਾਇਰਲ

ਮੁੜ ਸੁਰਖੀਆਂ ਚ ਕਰਨ ਔਜਲਾ, ਮੰਗੇਤਰ ਨਾਲ ਇਹ ਵੀਡੀਓ ਹੋਇਆ ਵਾਇਰਲ

ਜਲੰਧਰ  — ਪੰਜਾਬੀ ਸੰਗੀਤ ਜਗਤ 'ਚ ਗੀਤਾਂ ਦੀ ਮਸ਼ੀਨ ਵਜੋ ਜਾਣੇ ਜਾਣ ਵਾਲੇ ਪ੍ਰਸਿੱਧ ਗਾਇਕ ਕਰਣ ਔਜਲਾ ਦੀ ਆਪਣੀ ਮੰਗੇਤਰ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਵੀਡੀਓ 'ਚ ਕਰਨ ਔਜਲਾ ਦੀ ਮੰਗੇਤਰ ਦੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਆਪਣੀ ਪਤਨੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀਡੀਓ ਕਦੋਂ ਦਾ ਹੈ ਇਹ ਤਾਂ ਸਾਫ਼ ਨਹੀਂ ਹੋ ਸਕਿਆ ਪਰ ਦੋਵੇਂ ਇਸ ਵੀਡੀਓ 'ਚ ਕਾਫ਼ੀ ਖੁਸ਼ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਦੋਨਾਂ ਨੂੰ ਇਸ ਖ਼ਾਸ ਦਿਨ ਦੀ ਵਧਾਈ ਦੇ ਰਹੇ ਹਨ। ਦੱਸ ਦਈਏ ਕਰਣ ਔਜਲਾ ਨੇ ਸਾਲ 2019 'ਚ ਮੰਗਣੀ ਕਰਵਾਈ ਸੀ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਦੱਸ ਦਈਏ ਕਿ ਕਰਨ ਔਜਲਾ ਆਪਣੇ ਗੀਤਾਂ ਕਰਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ। ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਕਰਨ ਦਾ ਆਪਣੇ ਮਾਪਿਆਂ ਨਾਲ ਕਾਫ਼ੀ ਲਗਾਅ ਹੈ, ਜਿਨ੍ਹਾਂ ਦੀਆਂ ਤਸਵੀਰਾਂ ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਦਾ ਗੀਤ ਰਿਲੀਜ਼ ਹੋਇਆ ਹੈ, ਜੋ ਟਰੈਂਡਿੰਗ 'ਚ ਛਾਇਆ ਹੋਇਆ ਹੈ।