ਮੁੜ ਸੁਰਖੀਆਂ ਚ ਅਨੂਪ ਜਲੋਟਾ ਤੇ ਜਸਲੀਨ ਮਠਾਰੂ, ਵਾਇਰਲ ਹੋਈਆਂ ਵਿਆਹ ਦੀਆਂ ਤਸਵੀਰਾਂ

ਮੁੜ ਸੁਰਖੀਆਂ ਚ ਅਨੂਪ ਜਲੋਟਾ ਤੇ ਜਸਲੀਨ ਮਠਾਰੂ, ਵਾਇਰਲ ਹੋਈਆਂ ਵਿਆਹ ਦੀਆਂ ਤਸਵੀਰਾਂ

ਨਵੀਂ ਦਿੱਲੀ  : ਭਜਨ ਸਮਰਾਟ ਅਨੂਪ ਜਲੋਟਾ ਅਤੇ ਗਾਇਕਾ ਜਸਲੀਨ ਮਠਾਰੂ 'ਬਿੱਗ ਬੌਸ 12' 'ਚ ਆਉਣ ਤੋਂ ਬਾਅਦ ਕਾਫ਼ੀ ਚਰਚਾ 'ਚ ਆਏ ਸਨ। 'ਬਿੱਗ ਬੌਸ' ਦੇ ਘਰ ਜਾਣ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆਈਆਂ ਸਨ। ਇਸਦੇ ਪਿੱਛੇ ਦਾ ਕਾਰਨ ਸੀ ਦੋਵਾਂ 'ਚ ਉਮਰ ਦਾ 37 ਸਾਲ ਦਾ ਅੰਤਰ ਅਤੇ ਬਤੌਰ ਪਾਰਟਨਰ ਸ਼ੋਅ 'ਚ ਐਂਟਰੀ ਲੈਣਾ। ਉਥੇ ਹੀ ਜਦੋਂ ਦੋਵਾਂ ਨੇ 'ਬਿੱਗ ਬੌਸ' ਦੇ ਘਰ 'ਚ ਬਤੌਰ ਜੋੜੀ ਦੇ ਰੂਪ 'ਚ ਐਂਟਰੀ ਮਾਰੀ ਸੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ। ਉਥੇ ਇਕ ਵਾਰ ਫਿਰ ਤੋਂ ਜਸਲੀਨ ਅਤੇ ਅਨੂਪ ਜਲੋਟਾ ਦੀ ਜੋੜੀ ਸੁਰਖ਼ੀਆਂ 'ਚ ਆ ਗਈ ਹੈ। ਦੋਵਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਖ਼ਬਰਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ ਹੈ।

 

PunjabKesari
ਅਨੂਪ ਜਲੋਟਾ ਅਤੇ ਜਸਲੀਨ ਮਠਾਰੂ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਇਨ੍ਹਾਂ ਤਸਵੀਰਾਂ 'ਚ ਦੋਵੇਂ ਵਿਆਹ ਦੇ ਜੋੜੇ 'ਚ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੂਪ ਜਲੋਟਾ ਨੇ ਸ਼ੇਰਵਾਨੀ ਪਾਈ ਹੈ ਨਾਲ ਹੀ ਉਨ੍ਹਾਂ ਨੇ ਸਿਰ 'ਤੇ ਲਾੜੇ ਵਾਲੀ ਪੱਗੜੀ ਵੀ ਪਹਿਨੀ ਹੈ। ਉਥੇ ਹੀ ਜਸਲੀਨ ਮਠਾਰੂ ਵਿਆਹ ਵਾਲੇ ਜੋੜੇ 'ਚ ਦਿਖ ਰਹੀ ਹੈ। ਦੋਵੇਂ ਇਸ ਵਿਆਹ ਦੇ ਜੋੜੇ 'ਚ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।
PunjabKesari
ਦੱਸ ਦਈਏ ਕਿ ਜਸਲੀਨ ਨੇ ਆਪਣੇ ਇੰਸਟਾ 'ਤੇ ਵਿਆਹ ਦੀ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਖ਼ਾਸ ਗੱਲ ਇਹ ਹੈ ਕਿ ਜਸਲੀਨ ਨੇ ਇਸ ਨੂੰ ਸਾਂਝਾ ਕਰਦਿਆਂ ਕੋਈ ਕੈਪਸ਼ਨ ਨਹੀਂ ਲਿਖਿਆ ਹੈ। ਜਸਲੀਨ ਤੇ ਅਨੂਪ ਜਲੋਟਾ ਦੀਆਂ ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਪੁੱਛ ਰਹੇ ਹਨ ਕੀ ਦੋਵਾਂ ਨੇ ਚੁੱਪ-ਚਾਪ ਵਿਆਹ ਕਰਵਾ ਲਿਆ ਹੈ? ਉਥੇ ਹੀ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ। ਇਸ ਤੋਂ ਇਲਾਵਾ ਕਈ ਪ੍ਰਸ਼ੰਸਕ ਇਸ ਨੂੰ ਇਕ ਫ਼ਿਲਮੀ ਡਰਾਮਾ ਦੱਸ ਰਹੇ ਹਨ। 
PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਅਨੂਪ ਜਲੋਟਾ ਅਤੇ  ਜਸਲੀਨ ਮਠਾਰੂ ਦੀ ਫ਼ਿਲਮ 'ਵੋ ਮੇਰੀ ਸਟੂਡੈਂਟ ਹੈ' ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਫ਼ਿਲਮ ਨਾਲ ਹੀ ਜਸਲੀਨ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਜਸਲੀਨ ਨੇ 'ਵੋ ਮੇਰੀ ਸਟੂਡੈਂਟ ਹੈ' ਦਾ ਫਰਸਟ ਲੁੱਕ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਸੀ, 'ਹਾਏ, ਫਾਇਨਲੀ ਚਲੋ ਕੰਮ ਸ਼ੁਰੂ।'