ਮੋਦੀ ਦੇ ਮਨ ਕੀ ਬਾਤ ਮੌਕੇ ਕਿਸਾਨਾਂ ਨੇ ਭਾਂਡੇ ਖੜਕਾ ਕੇ ਕੀਤਾ ਵਿਰੋਧ

ਮੋਦੀ ਦੇ ਮਨ ਕੀ ਬਾਤ ਮੌਕੇ ਕਿਸਾਨਾਂ ਨੇ ਭਾਂਡੇ ਖੜਕਾ ਕੇ ਕੀਤਾ ਵਿਰੋਧ

ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ। ਇਸੇ ਦਰਮਿਆਨ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਮਨ ਕੀ ਬਾਤ" ਪ੍ਰੋਗਰਾਮ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਅੱਜ ਪ੍ਰਧਾਨ ਮੰਤਰੀ ਦੇ 'ਮਨ ਦੀ ਬਾਤ' ਪ੍ਰੋਗਰਾਮ ਮੌਕੇ ਕਿਸਾਨਾਂ ਵੱਲੋਂ ਭਾਂਡੇ ਖੜਕਾ ਕੇ ਰੋਸ ਜਤਾਇਆ ਗਿਆ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਆਪਣੇ ਕੋਠਿਆਂ ਉੱਤੇ ਚੜ੍ਹ ਕੇ ਪਰਿਵਾਰਾਂ ਸਮੇਤ ਕਿਸਾਨੀ ਝੰਡੇ ਲਹਿਰਾਉਂਦਿਆਂ 'ਮਨ ਦੀ ਬਾਤ' ਦੇ ਵਿਰੋਧ ਵਿੱਚ ਭਾਂਡੇ ਖੜਕਾਏ ਗਏ ਅਤੇ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਸੰਦੀਪ ਸਿੰਘ ਚੀਮਾ, ਬਲਵੰਤ ਸਿੰਘ ਨੰਬਰਦਾਰ, ਕਰਨੈਲ ਸਿੰਘ ਥਿੰਦ ਅਤੇ ਹਰਬੰਸ ਸਿੰਘ ਹਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਠੰਢ ਵਿੱਚ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਹੱਦਾਂ 'ਤੇ ਸੜਕਾਂ ਕਿਨਾਰੇ ਰਾਤਾਂ ਗੁਜ਼ਾਰ ਰਿਹਾ ਹੈ। ਕਿਸਾਨਾਂ ਦੇ ਮਨ ਦੀ ਬਾਤ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਆਪਣੇ ਮਨ ਦੀ ਬਾਤ ਸੁਣਾ ਕੇ ਤੁਰਦੇ ਬਣਦੇ ਹਨ।
ਪੀਪਲਜ਼ ਫ਼ੋਰਮ ਬਰਗਾੜੀ ਵੱਲੋਂ ਇਥੋਂ ਦੇ ਟੀਚਰਜ਼ ਹੋਮ ਵਿਚ ਚੱਲ ਰਹੇ ਤਿੰਨ-ਦਿਨਾ ਪੀਪਲਜ਼ ਲਿਟਰੇਰੀ ਫ਼ੈਸਟੀਵਲ ਦੇ ਅੱਜ ਆਖ਼ਰੀ ਦਿਨ ਇਕੱਠੀਆਂ ਹੋਈਆਂ ਸਾਹਿਤ ਅਤੇ ਕਲਾ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦਾ ਸਵੇਰੇ 11 ਵਜੇ ਖਾਲੀ ਭਾਂਡੇ ਖੜਕਾ ਕੇ ਸੰਕੇਤਕ ਵਿਰੋਧ ਕੀਤਾ ਗਿਆ। ਫ਼ੋਰਮ ਦੇ ਆਗੂਆਂ ਖ਼ੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ, ਗੁਰਪ੍ਰੀਤ ਆਰਟਿਸਟ, ਡਾ. ਅਜੀਤਪਾਲ ਸਿੰਘ, ਨੀਤੂ ਅਰੋੜਾ, ਅੰਮਿ੍ਤ ਬੰਗੇ ਨੇ ਕਿਹਾ ਕਿ ਇਹ ਵਿਰੋਧ ਕਿਸਾਨ ਸੰਘਰਸ਼ ਦੀ ਹਮਾਇਤ ਵਜੋਂ ਕੀਤਾ ਗਿਆ ਹੈ। ਕਿਸਾਨ ਛੇ ਮਹੀਨਿਆਂ ਤੋਂ ਸੜਕਾਂ ’ਤੇ ਹਨ ਅਤੇ ਪ੍ਰਧਾਨ ਮੰਤਰੀ ਰੋਮ ਦੇ ਨੀਰੋ ਵਾਂਗ ਬੰਸਰੀ ਵਜਾਉਣ ’ਚ ਮਸਤ ਹੈ।