ਅਗਲੇ ਸਾਲ ਜੂਨ ਤਕ ਜਾ ਸਕਦੈ ਭਾਰਤ ਦਾ ਘਰੇਲੂ ਸੈਸ਼ਨ

ਅਗਲੇ ਸਾਲ ਜੂਨ ਤਕ ਜਾ ਸਕਦੈ ਭਾਰਤ ਦਾ ਘਰੇਲੂ ਸੈਸ਼ਨ

ਨਵੀਂ ਦਿੱਲੀ– ਕੋਰੋਨਾ ਵਾਇਰਸ ਦੇ ਕਾਰਣ ਭਾਰਤ ਦਾ 2020-21 ਦਾ ਘਰੇਲੂ ਸੈਸ਼ਨ ਅਗਲੇ ਸਾਲ ਜੂਨ ਤਕ ਜਾ ਸਕਦਾ ਹੈ ਤੇ ਰਣਜੀ ਟਰਾਫੀ ਦਾ ਆਯੋਜਨ ਉਸਦੀ ਸਭ ਤੋਂ ਵੱਡੀ ਪਹਿਲਕਦਮੀ ਹੋਵੇਗੀ। ਭਾਰਤ ਦੇ ਘਰੇਲੂ ਸੈਸ਼ਨ ਦੇ ਸ਼ੁਰੂ ਹੋਣ ਦੀ ਅਜੇ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਹੈ ਤੇ ਪੂਰੀ ਸੰਭਾਵਨਾ ਹੈ ਕਿ ਘਰੇਲੂ ਸੈਸ਼ਨ ਅਗਲੇ ਸਾਲ ਜੂਨ ਤਕ ਜਾ ਸਕਦਾ ਹੈ। ਬੀ. ਸੀ. ਸੀ. ਆਈ. ਦੇ ਏਜੰਡੇ ਵਿਚ ਇਕ ਰਣਜੀ ਟਰਾਫੀ ਸਰਵਉੱਚ ਪਹਿਲ ਰਹੇਗਾ ਅਤੇ ਮਹਿਲਾ ਤੇ ਹਰ ਉਮਰ ਵਰਗ ਵਿਚ ਘੱਟ ਤੋਂ ਘੱਟ ਇਕ ਟੂਰਨਾਮੈਂਟ ਆਯੋਜਿਤ ਕਰਨਾ ਉਸਦੀ ਪਹਿਲ ਵਿਚ ਸ਼ਾਮਲ ਰਹੇਗਾ।
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ,''ਅਸੀਂ ਵੱਧ ਤੋਂ ਵੱਧ ਘਰੇਲੂ ਸੈਸ਼ਨ ਆਯੋਜਿਤ ਕਰਨਾ ਚਾਹੁੰਦੇ ਹਾਂ। ਫਿਲਹਾਲ ਅਜੇ ਇਸ ਨੂੰ ਸ਼ੁਰੂ ਕਰ ਸਕਣਾ ਮੁਸ਼ਕਿਲ ਹੈ ਤੇ ਆਈ. ਪੀ. ਐੱਲ. ਵੀ ਯੂ. ਏ. ਈ. ਵਿਚ ਕਰਵਾਇਆ ਜਾ ਰਿਹਾ ਹੈ ਪਰ ਅਸੀਂ ਇਕ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਸਾਲ ਹਰ ਚੀਜ਼ ਆਯੋਜਿਤ ਨਹੀਂ ਕਰ ਸਕਾਂਗੇ ਤੇ ਘੇਰੂਲ ਸੈਸ਼ਨ ਦੀ ਸ਼ੁਰੂਆਤ ਨਵੰਬਰ ਵਿਚ ਜਾ ਕੇ ਹੀ ਹੋ ਸਕੇਗੀ। ਅਸੀਂ ਟੂਰਨਾਮੈਂਟਾਂ ਨੂੰ ਪਹਿਲੀ ਸੂਚੀ ਵਿਚ ਰੱਖਣਾ ਹੈ ਤੇ ਰਣਜੀ ਟਰਾਫੀ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ।''
ਅਧਿਕਾਰੀ ਨੇ ਕਿਹਾ, ''ਅਸੀਂ ਇਸ ਨੂੰ ਮੌਜੂਦਾ ਸਵਰੂਪ ਵਿਚ ਕਰਵਾ ਸਕਾਂਗੇ ਜਾਂ ਫਿਰ ਇਸ ਵਿਚ ਕਟੌਤੀ ਹੋਵੇਗੀ, ਸਾਨੂੰ ਕੁਝ ਨਹੀਂ ਪਤਾ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਕੋਲ ਕਿੰਨੇ ਸਮੇਂ ਦੀ ਵਿੰਡੋ ਰਹੇਗੀ। ਇਹ ਇਸ ਗੱਲ 'ਤੇ ਨਿਰਭਰ ਰਹੇਗਾ ਕਿ ਅਸੀਂ ਕਦੋਂ ਸ਼ੁਰੂਆਤ ਕਰਾਂਗੇ ਤੇ ਜੇਕਰ ਅਗਲੇ ਸਾਲ ਮਈ-ਅਪ੍ਰੈਲ ਵਿਚ ਨਿਰਧਾਰਤ ਸਮੇਂ 'ਤੇ ਆਈ. ਪੀ. ਐੱਲ. ਹੁੰਦਾ ਹੈ ਤਾਂ ਕੀ ਸਥਿਤੀ ਰਹੇਗੀ।'' 2019-20 ਸੈਸ਼ਨ ਵਿਚ ਪੁਰਸ਼ ਤੇ ਮਹਿਲਾ ਦੇ ਵੱਖ-ਵੱਖ ਉਮਰ ਵਰਗਾਂ ਵਿਚ ਕੁਲ 2036 ਮੈਚ ਆਯੋਜਿਤ ਹੋਏ ਸਨ। ਆਮ ਸਥਿਤੀ ਵਿਚ ਸੈਸ਼ਨ ਜੁਲਾਈ-ਅਗਸਤ ਵਿਚ ਸ਼ੁਰੂ ਹੋ ਜਾਂਦਾ ਹੈ ਤੇ ਮਾਰਚ ਤਕ ਚੱਲਦਾ ਹੈ।