ਜੈੱਟ ਏਅਰਵੇਜ਼ ਨੇ NCLT ’ਚ ਦਾਖਲ ਕੀਤਾ ਰੈਜ਼ੋਲਿਊਸ਼ਨ ਪਲਾਨ

ਜੈੱਟ ਏਅਰਵੇਜ਼ ਨੇ NCLT ’ਚ ਦਾਖਲ ਕੀਤਾ ਰੈਜ਼ੋਲਿਊਸ਼ਨ ਪਲਾਨ

ਨਵੀਂ ਦਿੱਲੀ – ਦਿਵਾਲੀਆ ਪ੍ਰਕਿਰਿਆ ’ਚੋਂ ਲੰਘ ਰਹੀ ਏਅਰਲਾਇੰਸ ਕੰਪਨੀ ਜੈੱਟ ਏਅਰਵੇਜ਼ ਦੀ ਕਮੇਟੀ ਆਫ ਕ੍ਰੈਡੀਟਰਸ (ਸੀ. ਓ. ਸੀ.) ਨੇ ਰੈਜ਼ੋਲਿਊਸ਼ਨ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਕੰਪਨੀ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਆਸ਼ੀਸ਼ ਝਾਵਰੀਆ ਨੇ ਇਸ ਰੈਜ਼ੋਲਿਊਸ਼ਨ ਪਲਾਨ ਨੂੰ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਵਿਚ ਦਾਖਲ ਕਰ ਦਿੱਤਾ ਹੈ। ਹੁਣ ਇਸ ਪਲਾਨ ਨੂੰ ਐੱਨ. ਸੀ. ਐੱਲ. ਟੀ. ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।
ਕਾਲਰਾਕ ਕੈਪੀਟਲ-ਮੁਰਾਰੀ ਲਾਲ ਜਾਲਾਨ ਵਾਲੇ ਕੰਸੋਰਟੀਅਮ ਨੇ ਜਿੱਤੀ ਸੀ ਬੋਲੀ
18 ਅਕਤੂਬਰ ਨੂੰ ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲਿਆਂ ਦੀ ਕਮੇਟੀ ਆਫ ਕ੍ਰੈਡੀਟਰਸ ਨੇ ਸਫਲ ਬੋਲੀਦਾਤਾ ਦਾ ਐਲਾਨ ਕੀਤਾ ਸੀ। ਕਮਟੀ ਆਫ ਕ੍ਰੈਡੀਟਰਸ ਨੇ ਲੰਡਨ ਦੇ ਕਾਲਰਾਕ ਕੈਪੀਟਲ ਅਤੇ ਯੂ. ਏ. ਈ. ਦੇ ਨਿਵੇਸ਼ਕ ਮੁਰਾਰੀ ਲਾਲ ਜਾਲਾਨ ਵਾਲਾ ਕੰਸੋਰਟੀਅਮ ਦੀ ਬੋਲੀ ਨੂੰ ਜੇਤੂ ਦੱਸਿਆ ਸੀ। ਇਸ ਕੰਸੋਰਟੀਅਮ ਨੇ ਜੈੱਟ ਏਅਰਵੇਜ਼ ਨੂੰ ਮੁੜ ਪਟੜੀ ’ਤੇ ਲਿਆਉਣ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦੀ ਬੋਲੀ ਲਗਾਈ ਸੀ।