ਸੋਨੂੰ ਸੂਦ ਨੇ ਹੁਣ ਚੁੱਕੀ ਨਵੀਂ ਜ਼ਿੰਮੇਵਾਰੀ, ਇੰਝ ਕਰਨਗੇ ਮਦਦ

ਸੋਨੂੰ ਸੂਦ ਨੇ ਹੁਣ ਚੁੱਕੀ ਨਵੀਂ ਜ਼ਿੰਮੇਵਾਰੀ, ਇੰਝ ਕਰਨਗੇ ਮਦਦ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਹੁਣ ਆਪਣੀ ਫ਼ਿਲਮਾਂ ਨਾਲੋਂ ਸਮਾਜ ਲਈ ਕੀਤੇ ਗਏ ਕੰਮਾਂ ਕਾਰਨ ਮਸ਼ਹੂਰ ਰਹਿੰਦੇ ਹਨ। ਲੌਕਡਾਊਨ 'ਚ ਘਰ ਗਰੀਬ ਲੋਕਾਂ ਨੂੰ ਘਰ ਪਹੁੰਚਾਉਣ ਦੀ ਸੇਵਾ ਨੇ ਸੋਨੂੰ ਸੂਦ ਨੂੰ ਰੀਅਲ ਲਾਈਫ ਦਾ ਵੀ ਹੀਰੋ ਬਣਾ ਦਿੱਤਾ ਹੈ। ਇਨਾਂ ਹੀ ਨਹੀਂ ਸੋਨੂੰ ਸੂਦ ਦਾ ਇਹ ਨੇਕ ਕੰਮ ਲਗਾਤਾਰ ਜਾਰੀ ਹੈ । ਸੋਨੂੰ ਸੂਦ ਹੁਣ JEE ਤੇ NEET ਦੇ ਵਿਦਿਆਰਥੀਆਂ ਲਈ ਮਸੀਹਾ ਬਣੇ ਹਨ।ਹਾਲਾਂਕਿ ਕੁਝ ਸਮੇਂ ਪਹਿਲਾਂ ਸੋਨੂੰ ਸੂਦ ਨੇ JEE ਤੇ NEET ਦੀਆਂ ਪ੍ਰੀਖਿਆਵਾਂ ਟਾਲਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ।
ਪਰ ਹੁਣ ਪੀ੍ਰਖਿਆਵਾਂ ਦਾ ਐਲਾਨ ਹੋਣ ਕਾਰਨ ਸੋਨੂੰ ਸੂਦ ਇਹਨਾਂ ਪ੍ਰੀਖਿਆਵਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੋਨੂੰ ਸੂਦ ਨੇ ਖੁਦ ਲਈ ਹੈ। ਸੋਨੂੰ ਸੂਦ ਦਾ ਕਹਿਣਾ ਹੈ ਕਿ ਜਿਸ ਵਿਦਿਆਰਥੀ ਕੋਲ ਪੈਸੇ ਨਹੀਂ ਹਨ ਅਤੇ ਜਿਸ ਕੋਲ ਆਵਾਜਾਈ ਦੇ ਸਾਧਨ ਨਹੀਂ ਉਹਨਾਂ ਵਿਦਿਆਰਥੀਆਂ ਨੂੰ ਸੋਨੂੰ ਸੂਦ ਖੁਦ ਪ੍ਰੀਖਿਆ ਕੇਂਦਰ ਤੱਕ ਪਹੁੰਚਾਉਣਗੇ।ਸੋਨੂੰ ਸੂਦ ਦਾ ਕਹਿਣਾ ਹੈ ਜਿਸ ਕਿਸੀ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਤੱਕ ਪਹੁੰਚਣ 'ਚ ਤਕਲੀਫ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ।