ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਦਾ ਖੁਲਾਸਾ, MS Dhoni ਵਰਗਾ ਬਣਨਾ ਚਾਹੁੰਦਾ ਸੀ ਸੁਸ਼ਾਂਤ

ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਦਾ ਖੁਲਾਸਾ, MS Dhoni ਵਰਗਾ ਬਣਨਾ ਚਾਹੁੰਦਾ ਸੀ ਸੁਸ਼ਾਂਤ

ਸਪੋਰਟਸ ਡੈਸਕ– ਕੁਝ ਮਹੀਨਿਆਂ ਪਹਿਲਾਂ ਬਾਲੀਵੁੱਡ ਇੰਡਸਟਰੀ ਲਈ ਹੈਰਾਨ ਕਰ ਦੇਣ ਵਾਲੀ ਦੁਖਦ ਖ਼ਬਰ ਆਈ ਸੀ। ਜਿਥੇ ਮਸ਼ਹੂਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ’ਚ ਆਤਮਹੱਤਿਆ ਕਰ ਲਈ ਸੀ। ਇਸ ਖ਼ਬਰ ਨਾਲ ਸੁਸ਼ਾਂਤ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਕ੍ਰਿਕਟ ਜਗਤ ਦੇ ਖਿਡਾਰੀਆਂ ਨੂੰ ਵੀ ਵੱਡਾ ਝਟਕਾ ਲੱਗਾ ਸੀ। ਹਾਲਾਂਕਿ, ਰਾਜਪੂਤ ਦੀ ਆਤਮਹੱਤਿਆ ਇਕ ਗੁੱਥੀ ਜਿਹੀ ਬਣ ਗਈ ਹੈ। ਅਜਿਹੇ ’ਚ ਸੁਸ਼ਾਂਤ ਦੀ ਸਾਬਕਾ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਇਕ ਖੁਲਾਸਾ ਕੀਤਾ ਹੈ। 
ਦਰਅਸਲ, ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਸੁਸ਼ਾਂਤ ਦੀ ਸਾਬਕਾ ਗਰਲਫ੍ਰੈਂਡ ਨੇ ਕਿਹਾ ਕਿ ਮੰਨ ਨਹੀਂ ਸਕਦੀ ਕਿ ਸੁਸ਼ਾਂਤ ਡਿਪ੍ਰੈਸਡ ਸੀ। ਸੁਸ਼ਾਂਤ ਨਾਲ ਰਹਿ ਚੁੱਕੀ ਅੰਕਿਤਾ ਨੇ ਕਿਹਾ ਕਿ ਅੱਜ ਲੋਕ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਉਸ ਨੂੰ ਡਿਪ੍ਰੈਸਡ ਦੱਸ ਰਹੇ ਹਨ ਪਰ ਇਹ ਨਹੀਂ ਹੋ ਸਕਦਾ। ਸੱਚ ਇਹ ਹੈ ਕਿ ਉਹ ਹਮੇਸ਼ਾ ਮੈਨੂੰ ਕਹਿੰਦਾ ਸੀ ਕਿ ਸਕਸੈਸ ਅਤੇ ਫੇਲੀਅਰ ਵਿਚਕਾਰ ਇਕ ਲਾਈਨ ਹੁੰਦੀ ਹੈ, ਉਹੀ ਲਾਈਨ ਜੋ ਮਹਿੰਦਰ ਸਿੰਘ ਧੋਨੀ ਫਾਲੋ ਕਰਦੇ ਹਨ। 
ਅੰਕਿਤਾ ਨੇ ਅੱਗੇ ਕਿਹਾ ਕਿ ਸੁਸ਼ਾਂਤ ਨੇ ਮੈਨੂੰ ਕਿਹਾ ਸੀ ਕਿ ਮੈਂ ਐੱਮ.ਐੱਸ. ਧੋਨੀ ਵਰਗਾ ਬਣਨਾ ਚਾਹੁੰਦਾ ਹਾਂ। ਚਾਹੇ ਕਿੰਨੀ ਹੀ ਵੱਡੀ ਸਫਲਤਾ ਹੋਵੇ ਜਾਂ ਕਿੰਨੀ ਵੀ ਵੱਡੀ ਅਸਫਲਤਾ, ਉਹ ਹਮੇਸ਼ਾ ਇੱਕੋ ਜਿਹੇ ਰਹਿੰਦੇ ਹਨ। ਸੁਸ਼ਾਂਤ ਬੋਲਦਾ ਸੀ ਕਿ ਮੈਂ ਅਜਿਹਾ ਹੀ ਬਣਨਾ ਚਾਹੁੰਦੇ ਹਾਂ। ਦੱਸ ਦੇਈਏ ਕਿ 2016 ’ਚ ‘ਮਹਿੰਦਰ ਸਿੰਘ ਧੋਨੀ ਦਿ ਅਨਟੋਲਡ ਸਟੋਰੀ’ ਫਿਲਮ ’ਚ ਸੁਸ਼ਾਂਤ ਨੇ ਕੰਮ ਕੀਤਾ ਸੀ। ਜੋ ਸੁਪਰਹਿਟ ਸਾਬਿਤ ਹੋਈ ਸੀ। 34 ਸਾਲਾ ਅਭਿਨੇਤਾ ਬਾਲੀਵੁੱਡ ਦੇ ਚਰਚਿਤ ਨੌਜਵਾਨ ਅਭਿਨੇਤਾਵਾਂ ’ਚ ਸ਼ਾਮਲ ਸੀ। ਉਸ ਨੇ ਕਈ ਹਿਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ। 
ਦੱਸ ਦੇਈਏ ਕਿ 4 ਸਾਲ ਪਹਿਲਾਂ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਰਿਲੀਜ਼ ਹੋਈ ਸੀ। ‘ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ’ ’ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਨਿਭਾਇਆ ਸੀ। ਇਸ ਫਿਲਮ ’ਚ ਸੁਸ਼ਾਂਤ ਧੋਨੀ ਦੇ ਕਿਰਦਾਰ ’ਚ ਇੰਝ ਫਿਟ ਹੋਏ ਕਿ ਫਿਲਮ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਲੈਕਸ਼ਨ ਕੀਤਾ ਸੀ।