ਅਮਰੀਕਾ ਨੇ ਮੰਨਿਆ, ਉਸਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ

ਅਮਰੀਕਾ ਨੇ ਮੰਨਿਆ, ਉਸਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ

ਵਾਸ਼ਿੰਗਟਨ - ਚੀਨ ਦੀ ਹਮਲਾਵਰ ਵਿਸਤਾਰਵਾਦੀ ਨੀਤੀ ਤੋਂ ਨਾ ਸਿਰਫ ਏਸ਼ੀਆ ਦੇ ਦੇਸ਼ਾਂ ਨਾਲ ਉਸਦਾ ਤਣਾਅ ਚੱਲ ਰਿਹਾ ਹੈ ਸਗੋਂ ਹੁਣ ਅਮਰੀਕਾ ਨੇ ਵੀ ਮੰਨ ਲਿਆ ਹੈ ਕਿ ਉਸਨੂੰ ਸਭ ਤੋਂ ਜ਼ਿਆਦਾ ਖਤਰਾ ਚੀਨ ਤੋਂ ਹੈ, ਇਸਦੇ ਨਾਲ ਉਹ ਰੂਸ ਅਤੇ ਈਰਾਨ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਮੰਨਦਾ ਹੈ। ਹੁਣ ਅਮਰੀਕਾ ਨੇ ਨਵੇਂ ਸਿਰੇ ਤੋਂ ਇਨ੍ਹਾਂ ਦੇਸ਼ਾਂ ਨਾਲ ਨਜਿੱਠਣ ਦੀ ਰਣਨੀਤੀ ਬਣਾਈ ਹੈ। ਅਮਰੀਕੀ ਰੱਖਿਆ ਵਿਭਾਗ ਗੁਆਮ ਅਤੇ ਆਸਟ੍ਰੇਲੀਆ ਵਿਚ ਫ਼ੌਜੀ ਸਹੂਲਤਾਂ ਦਾ ਵਿਸਤਾਰ ਕਰੇਗਾ। 
ਅਮਰੀਕਾ ਨੇ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਈ ਆਈਲੈਂਡਾਂ ’ਤੇ ਇੰਫਰਾਸਟ੍ਰਕਚਰ ਦਾ ਨਿਰਮਾਣ ਕਰਵਾਉਣ ਅਤੇ ਰੋਟੇਸ਼ਪਲ ਬੇਸ ’ਤੇ ਏਅਰਕ੍ਰਾਫਟ ਦੀ ਤਾਇਨਾਤੀ ਦੀ ਯੋਜਨਾ ਬਣਾਈ ਹੈ। ਚੀਨ ਨੂੰ ਰੋਕਣ ਲਈ ਅਮਰੀਕਾ ਆਪਣੇ ਦੋਸਤ ਦੇਸ਼ਾਂ ਨਾਲ ਗਠਜੋੜ ’ਤੇ ਵੀ ਕੰਮ ਕਰ ਰਿਹਾ ਹੈ।
ਆਸਟ੍ਰੇਲੀਆ, ਬ੍ਰਿਟੇਨ ਤੇ ਅਮਰੀਕਾ ਨੇ ਤਿੰਨ ਪੱਖੀ ਸੁਰੱਖਿਆ ਸਮਝੌਤੇ ਦਾ ਕੀਤਾ ਐਲਾਨ
ਚੀਨ ਨੂੰ ਜਵਾਬ ਦੇਣ ਲਈ ਨਵੀਂ ਰਣਨੀਤੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ਹਾਲ ਹੀ ਵਿਚ ਇਕ ਤਿੰਨ ਪੱਖੀ ਸੁਰੱਖਿਆ ਸਮਝੌਤੇ ਦਾ ਐਲਾਨ ਕੀਤਾ ਹੈ, ਜਿਸਨੂੰ ‘ਆਕਸ’ ਦਾ ਸੰਖੇਪ ਨਾਂ ਦਿੱਤਾ ਗਿਆ ਹੈ। ਇਸ ਗਠਜੋੜ ਦਾ ਮੁੱਖ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ ਪ੍ਰਬੰਧ ਨੂੰ ਕਾਇਮ ਰੱਖਣ ਲਈ ਚੁੱਕਿਆ ਗਿਆ ਹੈ। ਅਜਿਹਾ ਨਹੀਂ ਹੈ ਕਿ ਅਮਰੀਕਾ ਹਾਲ ਹੀ ਵਿਚ ਚੀਨ ਨੂੰ ਲੈ ਕੇ ਖੁੱਲ੍ਹਕੇ ਵਿਰੋਧ ਕਰ ਰਿਹਾ ਹੋਵੇ। ਅਮਰੀਕਾ ਦੇ ਰੱਖਿਆ ਮੰਤਰਾਲਾ ਪੈਂਟਾਗਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਚੀਨ ਲਗਾਤਾਰ ਆਪਣੀ ਫੌਜ ਦਾ ਆਧੁਨਿਕੀਕਰਨ ਕਰ ਰਿਹਾ ਹੈ।