ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੋਨੀਆ ਮਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੋਨੀਆ ਮਾਨ

ਜਲੰਧਰ  - ਮਸ਼ਹੂਰ ਅਦਾਕਾਰਾ ਸੋਨੀਆ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸ਼ਬਦ ਗੁਰਬਾਣੀ ਸਰਵਣ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

PunjabKesari
ਸੋਨੀਆ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' ਆਈ ਸੀ। ਇਸ ਫ਼ਿਲਮ 'ਚ ਉਹ ਬਾਲੀਵੁੱਡ ਅਦਾਕਾਰ ਹਿਮੇਸ਼ ਰੇਸ਼ਮੀਆ ਨਾਲ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਬਾਕਸ ਆਫ਼ਿਸ 'ਤੇ ਮਿਲਦਾ-ਜੁਲਦਾ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ 'ਚ ਵੀ ਵਿਖਾਈ ਦੇ ਚੁੱਕੇ ਹਨ। ਜਲਦ ਹੀ ਉਹ ਹੋਰ ਵੀ ਕਈ ਗੀਤਾਂ 'ਚ ਨਜ਼ਰ ਆਉਣਗੇ।

PunjabKesari
ਦੱਸਣਯੋਗ ਹੈ ਕਿ ਇੰਨੀਂ ਦਿਨੀਂ ਸੋਨੀਆ ਮਾਨ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ 'ਚ ਕੀਤੇ ਜਾ ਰਹੇ ਧਰਨੇ 'ਚ ਸ਼ਾਮਲ ਹੋ ਰਹੀ ਹੈ। ਇਸ ਦੌਰਾਨ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਉਹ ਗਾਇਕ ਪੰਜਾਬੀ ਗਾਇਕ ਮਹਿਤਾਬ ਵਿਰਕ ਮਾਨ ਲੰਗਰ ਛੱਕਦੇ ਨਜ਼ਰ ਆ ਰਹੇ ਸਨ। 

ਸੋਨੀਆ ਮਾਨ ਅੰਮ੍ਰਿਤਸਰ ਦੀ ਜੰਮਪਲ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਬਤੌਰ ਮਾਡਲ ਕਈ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ। ਐਂਟਰਟੇਨਮੈਂਟ ਇੰਡਸਟਰੀ 'ਚ ਉਨ੍ਹਾਂ ਦਾ ਕੋਈ ਜਾਣਕਾਰ ਹੀ ਉਨ੍ਹਾਂ ਨੂੰ ਲੈ ਕੇ ਆਇਆ ਸੀ।