ਪ੍ਰਾਚੀ ਤਹਿਲਨ ਨੇ ਚੁੱਪ-ਚੁਪੀਤੇ ਦਿੱਲੀ ਦੇ ਵਪਾਰੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਪ੍ਰਾਚੀ ਤਹਿਲਨ ਨੇ ਚੁੱਪ-ਚੁਪੀਤੇ ਦਿੱਲੀ ਦੇ ਵਪਾਰੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਮੁੰਬਈ  - ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਦੀ ਪ੍ਰਸਿੱਧ ਅਦਾਕਾਰਾ ਪ੍ਰਾਚੀ ਤਹਿਲਾਨ ਨੇ ਸ਼ੁੱਕਰਵਾਰ (7 ਅਗਸਤ) ਨੂੰ ਦਿੱਲੀ ਦੇ ਕਾਰੋਬਾਰੀ ਤੇ ਜੰਗਲੀ ਜੀਵ ਸੰਭਾਲ ਐਕਟੀਵਿਸਟ ਰੋਹਿਤ ਸਰੋਹਾ ਨਾਲ ਵਿਆਹ ਕਰ ਲਿਆ। ਪ੍ਰਾਚੀ ਅਤੇ ਰੋਹਿਤ ਦੇ ਵਿਆਹ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।

 

PunjabKesari
ਪ੍ਰਾਚੀ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਪ੍ਰਾਚੀ ਨੇ ਇਨ੍ਹਾਂ 'ਚੋਂ ਇੱਕ ਤਸਵੀਰ ਨੂੰ ਸਾਂਝੀ ਕਰਦਿਆਂ 'ਮਿਸਟਰ ਐਂਡ ਮਿਸਜ਼ ਸਰੋਹਾ' ਵੀ ਲਿਖਿਆ। ਇਸ ਦੇ ਨਾਲ ਹੀ ਕੁਝ ਤਸਵੀਰਾਂ 'ਚ ਉਸ ਨੇ 'ਮਿਸਟਰ ਸਰੋਹਾ ਦੇ ਨਾਲ' ਲਿਖਿਆ।
PunjabKesari
ਪ੍ਰਾਚੀ ਨੇ ਆਪਣੇ ਵਿਆਹ ਦੇ ਲਹਿੰਗਾ ਦੇ ਨਾਲ-ਨਾਲ ਉਸ ਦੇ ਮੈਚਿੰਗ ਗਹਿਣੇ ਪਾਏ। ਉਸ ਦੇ ਗਹਿਣਿਆਂ ਨੂੰ ਡਿਜ਼ਾਈਨਰ ਅਰਚਨਾ ਅਗਰਵਾਲ ਨੇ ਡਿਜ਼ਾਇਨ ਕੀਤਾ ਸੀ। ਪ੍ਰਾਚੀ ਨੇ ਆਪਣੀਆਂ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।
PunjabKesari
ਇਸ ਦੌਰਾਨ ਉਸ ਨੇ ਡਾਰਕ ਗ੍ਰੀਨ ਕਲਰ ਦਾ ਆਉਟਫਿੱਟ ਪਾਇਆ ਹੋਇਆ ਸੀ। ਉਧਰ, ਹਲਦੀ ਦੀਆਂ ਰਸਮਾਂ ਦੌਰਾਨ ਪ੍ਰਾਚੀ ਨੇ ਪਰੰਪਰਾ ਮੁਤਾਬਕ ਇੱਕ ਗੰਧਲਾ ਪੀਲਾ ਲਹਿੰਗਾ ਪਾਇਆ ਸੀ। ਤਸਵੀਰ ਸਾਂਝੀਆਂ ਕਰਦਿਆਂ ਉਸ ਨੇ ਵਿਆਹ ਦੀਆਂ ਰਵਾਇਤਾਂ ਬਾਰੇ ਖੁਸ਼ੀ ਜ਼ਾਹਰ ਕੀਤੀ।
PunjabKesari
ਟੈਲੀਵਿਜ਼ਨ ਦੀ ਦੁਨੀਆ 'ਚ ਜਾਣ ਤੋਂ ਪਹਿਲਾਂ ਪ੍ਰਾਚੀ ਭਾਰਤੀ ਨੈੱਟਬਾਲ ਟੀਮ ਦਾ ਕਪਤਾਨ ਸੀ। ਉਸ ਨੇ ਭਾਰਤ 'ਚ 2010 ਦੀਆਂ ਕਾਮਨਵੈਲਥ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਦੱਸਣਯੋਗ ਹੈ ਕਿ ਸਾਲ 2016 'ਚ ਉਸ ਨੇ ਸੀਰੀਅਲ 'ਦੀਆ ਔਰ ਬਾਤੀ' ਨਾਲ ਆਪਣੀ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।
PunjabKesari
ਇਸ ਤੋਂ ਇਲਾਵਾ ਉਸ ਨੇ ਪੰਜਾਬੀ ਤੇ ਮਲਿਆਲਮ ਫਿਲਮਾਂ 'ਚ ਕੰਮ ਕੀਤਾ ਹੈ। ਬੀਨੂੰ ਢਿੱਲੋਂ ਨਾਲ ਉਸ ਦੀ ਫ਼ਿਲਮ 'ਬਾਈਲਾਰਸ' ਆਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਉਹ 'ਅਰਜਨ' ਫ਼ਿਲਮ 'ਚ ਵੀ ਕੰਮ ਕਰ ਚੁੱਕੀ ਹੈ।
PunjabKesari

PunjabKesari