ਰੈਸਲਿੰਗ ਰਿੰਗ ਚ ਉਤਰਿਆ ਰੇ ਮਿਸਟੀਰਿਓ ਦਾ ਬੇਟਾ, ਪਿਤਾ ਦੀ ਤਰ੍ਹਾਂ ਪਹਿਨੇਗਾ ਮਾਸਕ

ਰੈਸਲਿੰਗ ਰਿੰਗ ਚ ਉਤਰਿਆ ਰੇ ਮਿਸਟੀਰਿਓ ਦਾ ਬੇਟਾ, ਪਿਤਾ ਦੀ ਤਰ੍ਹਾਂ ਪਹਿਨੇਗਾ ਮਾਸਕ

ਨਵੀਂ ਦਿੱਲੀ - ਰੈਸਲਿੰਗ ਜਗਤ ਦੇ ਵੱਡੇ ਨਾਂ ਰੇ ਮਿਸਟੀਰਿਓ ਦਾ ਹੁਣ ਬੇਟਾ ਵੀ ਡਬਲਯੂ. ਡਬਲਯੂ. ਈ. ਵਿਚ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਵਿਚ ਹੈ। ਹਾਲਾਂਕਿ ਮਿਸਟੀਰਿਓ ਦੇ ਬੇਟੇ ਡੋਮਿਨਿਕ ਦੀ ਪਹਿਲੀ ਐਂਟਰੀ ਕਾਫੀ ਖਰਾਬ ਰਹੀ। ਇਸ ਦੌਰਾਨ ਸੈਥ ਰਾਲਿੰਸ ਦੇ ਨਾਲ ਮਿਲ ਕੇ ਦੋ ਰੈਸਲਰਾਂ ਨੇ ਉਸ ਨੂੰ ਕਾਫੀ ਕੁੱਟਿਆ। 23 ਸਾਲਾ ਡੋਮਿਨਿਕ ਬੀਤੇ ਦਿਨੀਂ ਹੀ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ ਆਪਣਾ ਨਾਂ ਬਦਲ ਕੇ ਪ੍ਰਿੰਸ ਮਿਸਟੀਰਿਓ ਰੱਖ ਲਿਆ ਸੀ। ਪ੍ਰਿੰਸ ਨੇ ਕਿਹਾ ਕਿ ਉਹ ਆਪਣੇ ਪਿਤਾ ਦੀ ਮਾਣਮੱਤੀ ਯਾਤਰਾ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ।
ਇਕ ਪੱਤਰਕਾਰ ਦੇ ਸਵਾਲ ਕਿ ਕੀ ਤੁਸੀਂ ਵੀ ਪਿਤਾ ਦੀ ਤਰ੍ਹਾਂ ਹੀ ਮਾਸਕ ਪਹਿਨ ਕੇ ਉਤਰੋਗੇ, ਦਾ ਜਵਾਬ ਦਿੰਦੇ ਹੋਏ ਪ੍ਰਿੰਸ ਨੇ ਕਿਹਾ, ''ਬਿਲਕੁਲ। ਮੇਰੇ ਪਿਤਾ ਲੰਬੇ ਸਮੇਂ ਤੋਂ ਇਸ ਲਾਈਨ ਵਿਚ ਹਨ। ਉਨ੍ਹਾਂ ਨੇ ਕਾਫ਼ੀ ਨਾਂ ਕਮਾਇਆ ਹੈ। ਮੇਰਾ ਕੰਮ ਉਨ੍ਹਾਂ ਦੇ ਨਾਂ ਨੂੰ ਬਣਾਈ ਰੱਖਣਾ ਹੈ। ਵੈਸੇ ਵੀ ਮਾਸਕ ਲਾ ਕੇ ਖੇਡਣਾ ਸਾਡੇ ਪਰਿਵਾਰ ਦੀ ਰਵਾਇਤ ਰਹੀ ਹੈ ਤੇ ਇਹ ਸਾਡੇ ਜੀਨ ਵਿਚ ਹੈ।''
ਪ੍ਰਿੰਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਸੀਂ ਅੰਤ ਇਸ ਵਿਚ ਸ਼ਾਮਲ ਹੋਣ ਜਾ ਰਹੇ ਹਾਂ ਤੇ ਇਕ ਚੰਗੀ ਕਹਾਣੀ ਬਣਾ ਰਹੇ ਹਾਂ ਤਾਂ ਕਿ ਪ੍ਰਸ਼ੰਸਕ ਸਾਡੇ ਕੰਮ ਤੇ ਮੁਖੌਟੇ ਦੇ ਪਿੱਛੇ ਦਾ ਸ਼ਾਨਦਾਰ ਇਤਿਹਾਸ ਸਮਝ ਸਕਣ। ਮੈਂ ਹਮੇਸ਼ਾ ਰਵਾਇਤਾਂ ਦੇ ਕਾਰਣ ਮੁੱਖ ਰੂਪ ਨਾਲ ਮੁਖੌਟਾ ਪਹਿਨਣਾ ਚਾਹੁੰਦਾ ਸੀ। ਉਸ ਪ੍ਰਪੰਰਾ ਨੂੰ ਜਾਰੀ ਰੱਖਣਾ ਮਹੱਤਵਪੂਰਨ ਹੈ। ਹੁਣ ਮੇਰਾ ਚੇਹਰਾ ਸਾਹਮਣੇ ਆਵੇਗਾ। ਮੈਨੂੰ ਲੱਗਦਾ ਹੈ ਕਿ ਇਸ ਨੂੰ ਥੋੜ੍ਹਾ ਵੱਖਰੇ ਢੰਗ ਨਾਲ ਪੇਸ਼ ਕਰਨਾ ਪਵੇਗਾ ਤਾਂ ਕਿ ਲੋਕ ਸਮਝ ਸਕਣ। ਮੈਂ ਨਿਸ਼ਿਚਤ ਤੌਰ 'ਤੇ ਇਸ ਨੂੰ ਪਹਿਨਣਾ ਚਾਹੁੰਦਾ ਹਾਂ ਪਰ ਵੱਡੀ ਗੱਲ ਇਹ ਹੈ ਕਿ ਇਸ ਨੂੰ ਠੀਕ ਤਰ੍ਹਾਂ ਨਾਲ ਪੇਸ਼ ਕਰਨਾ ਪਵੇਗਾ।''