ਵੀਡੀਓਕੋਨ ਮਨੀ ਲਾਂਡ੍ਰਿੰਗ ਮਾਮਲੇ ’ਚ ਦੀਪਕ ਕੋਚਰ ਨੂੰ ਜ਼ਮਾਨਤ ਮਿਲੀ

ਵੀਡੀਓਕੋਨ ਮਨੀ ਲਾਂਡ੍ਰਿੰਗ ਮਾਮਲੇ ’ਚ ਦੀਪਕ ਕੋਚਰ ਨੂੰ ਜ਼ਮਾਨਤ ਮਿਲੀ

ਮੁੰਬਈ  : ਬੰਬਈ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਰਜ ਮਨੀ ਲਾਂਡ੍ਰਿੰਗ ਦੇ ਇਕ ਮਾਮਲੇ ਵਿਚ ਦੀਪਕ ਕੋਚਰ ਨੂੰ ਵੀਰਵਾਰ ਜ਼ਮਾਨਤ ਦੇ ਦਿੱਤੀ। ਦੀਪਕ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਦੇ ਪਤੀ ਹਨ। ਦੀਪਕ ਨੂੰ ਕਥਿਤ ਤੌਰ ’ਤੇ ਹੋਏ ਆਈ. ਸੀ. ਆਈ. ਸੀ. ਆਈ. ਬੈਂਕ ਵੀਡੀਓਕੋਨ ਮਨੀ ਲਾਂਡ੍ਰਿੰਗ ਮਾਮਲੇ ਵਿਚ ਪਿਛਲੇ ਸਾਲ ਸਤੰਬਰ ’ਚ ਈ. ਡੀ. ਨੇ ਗ੍ਰਿਫਤਾਰ ਕੀਤਾ ਸੀ।
ਸੀ. ਬੀ. ਆਈ. ਨੇ ਕੋਚਰ ਜੋੜੇ, ਵੀਡੀਓਕੋਨ ਗਰੁੱਪ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਅਤੇ ਹੋਰਨਾਂ ਖਿਲਾਫ ਆਈ. ਸੀ. ਆਈ. ਸੀ. ਆਈ. ਬੈਂਕ ਦੀਆਂ ਨੀਤੀਆਂ ਦੀ ਉਲੰਘਣਾ ਕਰ ਕੇ ਵੀਡੀਓਕੋਨ ਗਰੁੱਪ ਦੀਆਂ ਕੰਪਨੀਆਂ ਲਈ ਕਰਜ਼ਾ ਮਨਜ਼ੂਰ ਕਰ ਕੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਸੀ।