ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਹੁਣ ਕ੍ਰਿਕੇਟਰ ਇਰਫਾਨ ਪਠਾਨ ਫ਼ਿਲਮਾਂ ਚ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਮੁੰਬਈ  - ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਇਰਫਾਨ ਪਠਾਨ ਫ਼ਿਲਮਾਂ 'ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਇਰਫਾਨ ਪਠਾਨ ਹਿੰਦੀ ਨਹੀਂ ਸਗੋ ਤਾਮਿਲ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਐਲਾਨ ਇਰਫਾਨ ਪਠਾਨ ਆਪਣੇ 36ਵੇਂ ਜਨਮਦਿਨ 'ਤੇ ਕੀਤਾ ਹੈ । ਇਸ ਦੇ ਨਾਲ ਹੀ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦੇ ਪੋਸਟਰ 'ਚ ਇਰਫਾਨ ਪਠਾਨ ਕਮਾਲ ਦੀ ਲੁੱਕ ਨਜ਼ਰ ਆ ਰਹੇ ਹਨ। 
ਦੱਸ ਦਈਏ ਕਿ ਇਰਫਾਨ ਖਾਨ ਤੋਂ ਪਹਿਲਾ ਵੀ ਕਈ ਕ੍ਰਿਕਟਰ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। 'ਕੋਬਰਾ' ਨਾਮ ਵਾਲੀ ਤਾਮਿਲ ਫ਼ਿਲਮ 'ਚ ਇਰਫਾਨ ਪਠਾਨ ਦਾ ਨਾਮ 'ਅਸਲਾਨ ਯਿਲਮਾਜ਼' ਹੋਵੇਗਾ ਅਤੇ ਇਕ ਫ੍ਰੈਂਚ ਇੰਟਰਪੋਲ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਰਿਪੋਰਟਸ ਮੁਤਾਬਕ ਫ਼ਿਲਮ 'ਚ ਤਾਮਿਲ ਸੁਪਰਸਟਾਰ ਚਿਆਨ ਵਿਕਰਮ ਵੀ ਨਜ਼ਰ ਆਉਣਗੇ। ਵਿਕਰਮ ਦਾ ਇਸ ਫ਼ਿਲਮ 'ਚ ਅਹਿਮ ਕਿਰਦਾਰ ਹੋਵੇਗਾ।