ਲਾਕਡਾਊਨ ਦੌਰਾਨ ਧਰਮਿੰਦਰ ਇੰਝ ਬਿਤਾ ਰਹੇ ਹਨ ਆਪਣਾ ਸਮਾਂ, ਸਾਂਝੀ ਕੀਤੀ ਵੀਡੀਓ

ਲਾਕਡਾਊਨ ਦੌਰਾਨ ਧਰਮਿੰਦਰ ਇੰਝ ਬਿਤਾ ਰਹੇ ਹਨ ਆਪਣਾ ਸਮਾਂ, ਸਾਂਝੀ ਕੀਤੀ ਵੀਡੀਓ

ਮੁੰਬਈ- ਬਾਲੀਵੁੱਡ ਅਭਿਨੇਤਾ ਧਰਮਿੰਦਰ ਲਾਕਡਾਊਨ ਜਾਰੀ ਹੋਣ ਤੋਂ ਬਾਅਦ ਆਪਣਾ ਪੂਰਾ ਸਮਾਂ ਫਾਰਮ ਹਾਊਸ 'ਤੇ ਬਿਤਾਉਂਦੇ ਹਨ। ਜਿੱਥੇ ਕਦੇ ਉਹ ਸਬਜ਼ੀਆਂ ਉਗਾਉਂਦੇ ਹਨ ਤਾਂ ਉਥੇ ਹੀ ਕਦੇ ਟਰੈਕਟਰ ਚਲਾਉਂਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇਕ ਹੋਰ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ 'ਚ ਉਹ ਬੈਂਬੂ ਟਰੀ 'ਤੇ ਕੀਤੀ ਗਈ ਆਪਣੀ ਕਲਾਕਾਰੀ ਦਿਖਾ ਰਹੇ ਹਨ। ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਇਹ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਉਹ ਬੈਂਬੂ ਟਰੀ ਨੂੰ ਦਿਖਾ ਕੇ ਦੱਸ ਰਹੇ ਹਨ, ਜੋ ਹਨ੍ਹੇਰੀ ਕਾਰਨ ਡਿੱਗ ਗਿਆ ਹੈ।
ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ ਤੇ ਧਰਮਿੰਦਰ ਕਾਫੀ ਐਕਟਿਵ ਹਨ ਅਤੇ ਹਰ ਛੋਟੀ-ਵੱਡੀ ਚੀਜ਼ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਾਂ ਨੇ ਵੱਛਾ ਦਿੱਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਹੋਰ ਕੰਮਾਂ ਦਾ ਵੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

super visa