ਮਿਸ ਪੂਜਾ ਨੇ ਸਥਾਪਿਤ ਕੀਤਾ ਨਵਾਂ ਮੀਲ ਪੱਥਰ, ਹਾਸਲ ਕੀਤਾ ਖ਼ਾਸ ਮੁਕਾਮ

ਮਿਸ ਪੂਜਾ ਨੇ ਸਥਾਪਿਤ ਕੀਤਾ ਨਵਾਂ ਮੀਲ ਪੱਥਰ, ਹਾਸਲ ਕੀਤਾ ਖ਼ਾਸ ਮੁਕਾਮ

ਜਲੰਧਰ  — ਪ੍ਰਸਿੱਧ ਪੰਜਾਬੀ ਗਾਇਕਾ ਤੇ ਅਦਾਕਾਰਾ ਮਿਸ ਪੂਜਾ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦਿਆਂ ਮਿਸ ਪੂਜਾ ਨੇ ਲਿਖਿਆ ਕਿ ਵੱਡੀ ਖ਼ਬਰ ਦਾ ਸਮਾਂ…ਵਿਸ਼ਵ ਰਿਕਾਰਡ ਦਾ ਹੈਟ੍ਰਿਕ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਲਈ ਪ੍ਰਮਾਤਮਾ ਤੇਰਾ ਸ਼ੁਕਰ ਹੈ। ਮੈਂ ਇਸ ਮੁਕਾਮ ਨੂੰ ਹਾਸਲ ਕਰਨ ਲਈ ਸੱਚਮੁੱਚ ਬਹੁਤ ਸਖ਼ਤ ਮਿਹਨਤ ਕੀਤੀ ਪਰ ਕਦੇ ਨਹੀਂ ਸੋਚਿਆ ਕਿ ਮੈਨੂੰ ਇਨਾਮ ਦੇ ਤੌਰ 'ਤੇ ਇਹ ਸਭ ਕੁਝ ਮਿਲੇਗਾ। ਮੈਂ ਆਪਣੇ ਪਰਿਵਾਰ ਅਤੇ ਖ਼ਾਸ ਕਰਕੇ ਮੇਰੇ ਪਿਤਾ ਜੀ ਅਤੇ ਮੇਰੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ 'ਚ ਮੇਰੀ ਮਦਦ ਕਰਨ ਵਾਲਿਆਂ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਪਿਆਰ ਦੇਣ ਲਈ ਧੰਨਵਾਦ ਕਰਦੀ ਹਾਂ ਜੋ ਤੁਸੀਂ ਮੇਰੇ ਲਈ ਵਿਖਾਇਆ ਹੈ। ਮੇਰੇ ਕੰਮ ਨੂੰ ਇੰਨਾਂ ਮਾਣ ਸਨਮਾਨ ਦੇਣ ਲਈ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਦਾ ਵੀ ਧੰਨਵਾਦ ਕਰਦੀ ਹਾਂ।”
ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਅਣਗਿਣਤ ਹਿੱਟ ਗੀਤ ਗਾਏ ਹਨ, ਜਿਨ੍ਹਾਂ ਦੀ ਲਿਸਟ ਕਾਫ਼ੀ ਲੰਮੀ ਹੈ।

super visa